ਅਸਾਮ: ਗੁਹਾਟੀ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਖਾਤਾ ਖੋਲ੍ਹਿਆ

ਗੁਹਾਟੀ: ਭਾਜਪਾ-ਏਜੀਪੀ ਗੱਠਜੋੜ ਦੀ ਗੁਹਾਟੀ ਨਗਰ ਨਿਗਮ ਚੋਣਾਂ ਵਿੱਚ ਅੱਜ ਆਮ ਆਦਮੀ ਪਾਰਟੀ ਨੇ ਇਕ ਸੀਟ ਜਿੱਤ ਕੇ ਆਪਣਾ ਖਾਤਾ ਖੋਲ੍ਹਿਆ ਹੈ ਜਦਕਿ ਭਾਜਪਾ-ਏਜੀਪੀ ਗੱਠਜੋੜ ਨੇ ਕੁੱਲ 60 ’ਚੋਂ 58 ਵਾਰਡਾਂ ’ਚ ਜਿੱਤ ਦਰਜ ਕੀਤੀ। ਦੂਜੇ ਪਾਸੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ। ਬਾਕੀ ਇਕ ਸੀਟ ਅਸਾਮ ਜਾਤੀਯ ਪਰਿਸ਼ਦ ਨੇ ਜਿੱਤੀ ਹੈ। ਅਸਾਮ ਰਾਜ ਚੋਣ ਕਮਿਸ਼ਨ ਨੇ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਚੋਣਾਂ ਵਿੱਚ ਭਾਜਪਾ ਨੂੰ ਕੁੱਲ 52 ਸੀਟਾਂ ਮਿਲੀਆਂ ਹਨ ਜਦਕਿ ਉਸ ਦੀ ਭਾਈਵਾਲ ਅਸਮ ਗਣ ਪਰਿਸ਼ਦ (ਏਜੀਪੀ) ਨੇ ਛੇ ਸੀਟਾਂ ਜਿੱਤੀਆਂ ਹਨ। ਗੁਹਾਟੀ ਨਿਗਮ ਚੋਣਾਂ ਵਿੱਚ ਪਹਿਲੀ ਵਾਰ ਈਵੀਐੱਮ ਦਾ ਇਸਤੇਮਾਲ ਹੋਇਆ ਅਤੇ ਰਜਿਸਟਰਡ ਵੋਟਰਾਂ ’ਚੋਂ 52.80 ਫ਼ੀਸਦ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। 60 ਸੀਟਾਂ ’ਤੇ 197 ਉਮੀਦਵਾਰ ਚੋਣ ਮੈਦਾਨ ’ਚ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਇਸ ਜਿੱਤ ਲਈ ਭਾਜਪਾ ਕਾਰਕੁਨਾਂ ਨੂੰ ਵਧਾਈ ਦਿੱਤੀ ਅਤੇ ਇਸ ਬਹੁਮਤ ਲਈ ਸੂਬੇ ਦੀ ਜਨਤਾ ਦਾ ਧੰਨਵਾਦ ਕੀਤਾ। ਸ੍ਰੀ ਮੋਦੀ ਨੇ ਟਵੀਟ ਕੀਤਾ, ‘‘ਧੰਨਵਾਦ ਗੁਹਾਟੀ। ਇਸ ਸੁੰਦਰ ਸ਼ਹਿਰ ਦੇ ਲੋਕਾਂ ਨੇ ਅਸਾਮ ਭਾਜਪਾ ਨੂੰ ਵਿਕਾਸ ਦਾ ਏਜੰਡਾ ਚਲਾਉਂਦੇ ਰਹਿਣ ਲਈ ਬੇਮਿਸਾਲ ਬਹੁਮਤ ਦਿੱਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਖਤ ਮੇਹਨਤ ਨੂੰ ਵੀ ਅਸ਼ੀਰਵਾਦ ਦਿੱਤਾ ਹੈ। ਸਖਤ ਮੇਹਨਤ ਲਈ ਮੈਂ ਸਾਰੇ ਭਾਜਪਾ ਵਰਕਰਾਂ ਦਾ ਧੰਨਵਾਦ ਕਰਦਾ ਹਾਂ।’’ ਪ੍ਰਧਾਨ ਮੰਤਰੀ ਦੇ ਟਵੀਟ ਨੂੰ ਰੀ-ਟਵੀਟ ਕਰ ਦੇ ਹੋਏ ਸ੍ਰੀ ਸਰਮਾ ਨੇ ਲਿਖਿਆ, ‘‘ਮਾਣਯੋਗ ਪ੍ਰਧਾਨ ਮੰਤਰੀ ਜੀ ਤੁਹਾਡੀ ਵਧਾਈ ਅਤੇ ਸ਼ੁਭਕਾਮਨਾਵਾਂ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ।’’ 

Leave a Reply

Your email address will not be published. Required fields are marked *