ਮੌਨਸੂਨ ਨੇ ਪੰਜਾਬ ਭਰ ਵਿੱਚ ਦਿੱਤੀ ਦਸਤਕ

ਚੰਡੀਗੜ੍ਹ : ਦੱਖਣ-ਪੱਛਮੀ ਮੌਨਸੂਨ ਪੰਜਾਬ ਦੇ ਲਗਭਗ ਸਾਰੇ ਹਿੱਸਿਆਂ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਪੁੱਜ ਗਿਆ ਹੈ। ਇੱਥੋਂ ਦੇ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਊੱਤਰੀ ਹਿੱਸਿਆਂ ਅਤੇ ਚੰਡੀਗੜ੍ਹ ਵਿੱਚ ਪੌਣਾਂ ਪੁੱਜ ਗਈਆਂ ਹਨ, ਜਿਸ ਕਾਰਨ ਕਈ ਥਾਈਂ ਮੀਂਹ ਪਿਆ। ਮੌਸਮ ਵਿਭਾਗ ਨੇ ਅੱਜ ਕਿਹਾ, ‘‘ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਮੌਨਸੂਨ ਪੁੱਜ ਗਿਆ ਹੈ। ਮੌਨਸੂਨ ਦੀ ਊੱਤਰੀ ਹੱਦ ਨਾਗੌਰ, ਅਲਵਰ, ਦਿੱਲੀ, ਕਰਨਾਲ ਅਤੇ ਫ਼ਿਰੋਜ਼ਪੁਰ ’ਚੋਂ ਲੰਘਦੀ ਹੈ।’’ ਇਸੇ ਦੌਰਾਨ ਦੋਵੇਂ ਰਾਜਾਂ ਅਤੇ ਇਨ੍ਹਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 34.1 ਡਿਗਰੀ ਸੈਲਸੀਅਸ, ਜੋ ਆਮ ਨਾਲੋਂ ਤਿੰਨ ਡਿਗਰੀ ਘੱਟ ਹੈ, ਦਰਜ ਕੀਤਾ ਗਿਆ। ਪਟਿਆਲਾ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 35 ਡਿਗਰੀ, 33.5 ਡਿਗਰੀ ਅਤੇ 33.2 ਡਿਗਰੀ ਦਰਜ ਕੀਤਾ ਗਿਅਾ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਕੁਝ ਥਾਵਾਂ ’ਤੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ।

ਦਿੱਲੀ ਵਿੱਚ ਮੌਨਸੂਨ ਦੀ ਆਮਦ ਐਲਾਨੀ

ਨਵੀਂ ਦਿੱਲੀ: ਭਾਰਤ ਦੇ ਮੌਸਮ ਵਿਭਾਗ ਨੇ ਅੱਜ ਕੌਮੀ ਰਾਜਧਾਨੀ ਵਿੱਚ ਮੌਨਸੂਨ ਸ਼ੁਰੂ ਹੋਣ ਦਾ ਐਲਾਨ ਕੀਤਾ ਹੈ। ਆਮ ਤੌਰ ’ਤੇ 27 ਜੂਨ ਨੂੰ ਦਿੱਲੀ ਪੁੱਜਦਾ ਮੌਨਸੂਨ ਇਸ ਵਾਰ ਦੋ ਦਿਨ ਅਗੇਤਾ ਹੈ। ਮੌਸਮ ਵਿਭਾਗ ਅਨੁਸਾਰ ‘‘ਮੌਨਸੂਨ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ, ਊੱਤਰ ਪ੍ਰਦੇਸ਼ ਅਤੇ ਹਿਮਾਚਲ ਦੇ ਬਾਕੀ ਹਿੱਸਿਆਂ, ਪੂਰੀ ਦਿੱਲੀ, ਹਰਿਆਣਾ ਕੇ ਕੁਝ ਹਿੱਸਿਆਂ ਅਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਗੇ ਵਧ ਗਿਆ ਹੈ।’’

Leave a Reply

Your email address will not be published. Required fields are marked *