ਪੰਜਾਬ ‘ਚ ਕੋਰੋਨਾ ਨਾਲ ਚਾਰ ਦੀ ਮੌਤ, 121 ਪਾਜ਼ੇਟਿਵ

ਜਲੰਧਰ : ਪੰਜਾਬ ‘ਚ ਸੋਮਵਾਰ ਨੂੰ ਕੋਰੋਨਾ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਅੰਮਿ੍ਤਸਰ ‘ਚ ਦੋ ਲੋਕਾਂ ਦੀ ਜਾਨ ਗਈ। ਇਨ੍ਹਾਂ ‘ਚ 55 ਸਾਲਾ ਵਿਅਕਤੀ ਤੇ 71 ਸਾਲਾ ਬਜ਼ੁਰਗ ਸ਼ਾਮਲ ਹਨ। ਸੰਗਰੂਰ ਤੇ ਪਟਿਆਲਾ ‘ਚ 55 ਸਾਲਾ ਦੋ ਲੋਕਾਂ ਦੀ ਮੌਤ ਹੋ ਗਈ। ਅੰਮਿ੍ਤਸਰ ‘ਚ ਮਿ੍ਤਕਾਂ ਦੀ ਗਿਣਤੀ 41 ਹੋ ਗਈ ਹੈ, ਜਿਹੜੀ ਪੰਜਾਬ ‘ਚ ਸਭ ਤੋਂ ਜ਼ਿਆਦਾ ਹੈ। ਉੱਥੇ, ਸੰਗਰੂਰ ‘ਚ ਵੀ ਹੁਣ ਤਕ 13 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪੰਜਾਬ ‘ਚ ਮਿ੍ਤਕਾਂ ਦਾ ਅੰਕੜਾ 139 ਤਕ ਪੁੱਜ ਗਿਆ ਹੈ। 10 ਦਿਨਾਂ ‘ਚ 45 ਲੋਕਾਂ ਦੀ ਮੌਤ ਹੋਈ ਹੈ।

ਉੱਥੇ ਸੋਮਵਾਰ ਨੂੰ ਸੂਬੇ ‘ਚ 121 ਨਵੇਂ ਪਾਜ਼ੇਟਿਵ ਕੇਸ ਆਏ। ਇਨ੍ਹਾਂ ‘ਚ ਸੰਗਰੂਰ ‘ਚ ਸਭ ਤੋਂ ਜ਼ਿਆਦਾ 35, ਅੰਮਿ੍ਤਸਰ ‘ਚ 22, ਪਟਿਆਲਾ ‘ਚ 15, ਬਰਨਾਲਾ ਤੇ ਲੁਧਿਆਣਾ ‘ਚ 10-10, ਜਦਕਿ ਹੋਰਨਾਂ ਜ਼ਿਲਿ੍ਹਆਂ ‘ਚ 29 ਕੇਸ ਰਿਪੋਰਟ ਹੋਏ। ਸੂਬੇ ‘ਚ ਕੁੱਲ ਪੀੜਤਾਂ ਦੀ ਗਿਣਤੀ 5522 ਹੋ ਗਈ ਹੈ ਪਰ ਸਰਗਰਮ ਕੇਸ 1619 ਹੀ ਹਨ। ਸੋਮਵਾਰ ਨੂੰ 238 ਲੋਕ ਸਿਹਤਯਾਬ ਹੋ ਕੇ ਹਸਪਤਾਲ ਤੋਂ ਡਿਸਚਾਰਜ ਹੋਏ।

ਕੇਸ :

ਸਰਗਰਮ ਕੇਸ/ਦੋ ਦਿਨ ਪਹਿਲਾਂ 1619/1734
ਸਿਹਤਯਾਬ ਹੋਏ/ਦੋ ਦਿਨ ਪਹਿਲਾਂ 3764/3320
ਕੁੱਲ ਮੌਤਾਂ/ਦਸ ਲੱਖ ‘ਤੇ 139/4.96
ਦੋ ਦਿਨ ਪਹਿਲਾਂ ਕੁੱਲ ਮੌਤਾਂ/ਦਸ ਲੱਖ ‘ਤੇ 130/4.64
ਕੁੱਲ ਇਨਫੈਕਟਿਡ/ਦਸ ਲੱਖ ‘ਤੇ 5522/197.21
ਦੋ ਦਿਨ ਪਹਿਲਾਂ ਕੁੱਲ ਇਨਫੈਕਟਿਡ/ਦਸ ਲੱਖ ‘ਤੇ 5183/185.10
ਕੁੱਲ ਟੈਸਟ/ਦਸ ਲੱਖ ਆਬਾਦੀ ‘ਤੇ 2,94,448/10515
ਇਕ ਦਿਨ ‘ਚ 238 ਮਰੀਜ਼ ਸਿਹਤਯਾਬ, ਸੂਬੇ ‘ਚ 1619 ਸਰਗਰਮ ਕੇਸ

Leave a Reply

Your email address will not be published. Required fields are marked *