ਮਰੀਜ਼ ਦੀ ਮੌਤ ਪਿੱਛੋਂ ਵਾਰਸਾਂ ਵੱਲੋਂ ਹਸਪਤਾਲ ਦੇ ਬਾਹਰ ਹੰਗਾਮਾ

ਮੋਗਾ : ਇਥੇ ਦਿੱਲੀ ਹਾਰਟ ਇੰਸਟੀਚਿਊਟ ਅਤੇ ਸੁਪਰਸਪੈਸ਼ਲਿਟੀ ਵਿਖੇ ਮਰੀਜ਼ ਦੀ ਮੌਤ ਤੋਂ ਭੜਕੇ ਵਾਰਸਾਂ ਨੇ ਹਸਪਤਾਲ ’ਚ ਜ਼ੋਰਦਾਰ ਹੰਗਾਮਾ ਕੀਤਾ। ਇਸ ਮੌਕੇ ਪੁਲੀਸ ਨੇ ਜਿਥੇ ਪੀੜਤ ਪਰਿਵਾਰ ਨੂੰ ਲਿਖਤੀ ਸ਼ਿਕਾਇਤ ਤੇ ਪੋਸਟਮਾਰਟਮ ਰਿਪੋਰਟ ਆਉਣ ਉੱਤੇ ਕਾਰਵਾਈ ਅਤੇ ਇਨਸਾਫ਼ ਦਾ ਭਰੋਸਾ ਦੇਣ ਉੱਤੇ ਮਾਹੌਲ ਸ਼ਾਂਤ ਹੋਇਆ।

ਮ੍ਰਿਤਕ ਬਲਵਿੰਦਰ ਸਿੰਘ (43) ਪਿੰਡ ਕੋਰੇਵਾਲਾ ਖੁਰਦ ਦਾ ਰਹਿਣ ਵਾਲਾ ਸੀ ਅਤੇ ਮੋਗਾ ਵਿਖੇ ਪੱਲੇਦਾਰੀ ਕਰਦਾ ਸੀ। ਮ੍ਰਿਤਕ ਦੇ ਵਾਰਸਾਂ ਨੇ ਡਾਕਟਰ ਦੀ ਅਣਗਹਿਲੀ ਕਾਰਨ ਮਰੀਜ਼ ਦੀ ਮੌਤ ਦਾ ਦੋਸ਼ ਲਾਇਆ। ਉਨ੍ਹਾਂ ਦੱਸਿਆ ਕਿ ਬੁਖਾਰ ਹੋਣ ਕਾਰਨ ਮਜ਼ਦੂਰ ਬਲਵਿੰਦਰ ਸਿੰਘ ਨੂੰ ਸਵੇਰੇ ਕਰੀਬ 9 ਵਜੇ ਉਕਤ ਹਸਪਤਾਲ ਵਿਖੇ ਲਿਆਂਦਾ ਗਿਆ ਸੀ। ਉਹ ਖੁਦ ਪੈਦਲ ਚੱਲ ਕੇ ਹਸਪਤਾਲ ਅੰਦਰ ਗਿਆ। ਉਹ ਠੀਕ ਠਾਕ ਗੱਲਾਂ ਕਰ ਰਿਹਾ ਸੀ, ਇਸ ਮੌਕੇ ਡਾਕਟਰ ਦੀ ਮੌਜੂਦਗੀ ਵਿੱਚ ਨਰਸਿੰਗ ਸਟਾਫ ਵੱਲੋਂ ਇੰਜੈਕਸ਼ਨ ਲਾਉਣ ਤੋਂ ਬਾਅਦ ਮਰੀਜ਼ ਦੀ ਮੌਤ ਹੋ ਗਈ। ਇਸ ਮੌਕੇ ਪੀੜਤ ਪਰਿਵਾਰ ਪਰਿਵਾਰ ਦੇ ਪੱਖ ਵਿੱਚ ਪਹੁੰਚੇ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਅਤੇ ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਉਲਟਾ ਪੁਲੀਸ ਉਨ੍ਹਾਂ ’ਤੇ ਪਰਚਾ ਦਰਜ ਕਰਨ ਦੇ ਦਬਕੇ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਲਾਈਨ ਵਿੱਚ ਸਰਗਰਮ ਮਾਫੀਆ ਕਿਸੇ ਦੀ ਪਰਵਾਹ ਨਹੀਂ ਕਰਦਾ। ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਹਸਪਤਾਲ ਪਬੰਧਕਾਂ ਤੋਂ ਮੌਤ ਦਾ ਕਾਰਨ ਪੁੱਛਿਆ ਤਾਂ ਹਸਪਤਾਲ ਸਟਾਫ਼ ਉਨਾਂਂ ਨੂੰ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੋਇਆ। ਇਸ ਮੌਕੇ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਅਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਰਾਂ ਅਤੇ ਕਾਰਜਕਾਰੀ ਮੈਜਿਸਟਰੇਟ ਕਮ ਨਾਇਬ ਤਹਿਸੀਲਦਾਰ ਮਨਵੀਰ ਕੌਰ ਸਿੱਧੂ ਪਹੁੰਚੇ ਅਤੇ ਪਰਿਵਾਰ ਨੂੰ ਸ਼ਾਂਤ ਕੀਤਾ। ਇਸ ਮੌਕੇ ਅਧਿਕਾਰੀਆਂ ਵੱਲੋਂ ਪੀੜਤ ਪਰਿਵਾਰ ਨੂੰ ਲਿਖਤੀ ਸ਼ਿਕਾਇਤ ਤੇ ਪੋਸਟਮਾਰਟਮ ਰਿਪੋਰਟ ਆਉਣ ਉੱਤੇ ਕਾਰਵਾਈ ਅਤੇ ਇਨਸਾਫ਼ ਦਾ ਭਰੋਸਾ ਦੇਣ ਉੱਤੇ ਮਾਹੌਲ ਸ਼ਾਂਤ ਹੋਇਆ। ਸਿਟੀ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।

ਹਸਪਤਾਲ ਪ੍ਰਬੰਧਕਾਂ ਨੇ ਅਣਗਹਿਲੀ ਦੇ ਦੋਸ਼ ਨਕਾਰੇ

ਇਸ ਮੌਕੇ ਹਸਪਤਾਲ ਪ੍ਰਬੰਧਕਾਂ ਨੇ ਕਿਸੇ ਅਣਗਹਿਲੀ ਦੇ ਦੋਸ਼ਾਂ ਨੂੰ ਨਕਾਰਦੇ ਸਫ਼ਾਈ ਦਿੱਤੀ ਕਿ ਮਰੀਜ਼ ਦੀ ਸ਼ੂਗਰ ਘਟ ਗਈ ਸੀ ਅਤੇ ਉਸ ਨੂੰ ਡਰਿੱਪ ਰਾਹੀਂ ਦਵਾਈ ਦੇਣ ਲਈ ਉਸ ਦੀ ਬਾਂਹ ਉੱਤੇ ਸੂਈ ਲਗਾਈ ਜਾ ਰਹੀ ਸੀ। ਇਸ ਦੌਰਾਨ ਮਰੀਜ਼ ਦੀ ਮੌਤ ਹੋ ਗਈ।

Leave a Reply

Your email address will not be published. Required fields are marked *