ਪਟਿਆਲਾ ਜੇਲ ’ਚ ਨਵਜੋਤ ਸਿੱਧੂ ਦੀ ਲੜਾਈ ਦੀਆਂ ਖ਼ਬਰਾਂ ਸਿਰਫ਼ ਅਫ਼ਵਾਹ : ਸੁਪਰਡੈਂਟ

ਪਟਿਆਲਾ : ਰੋਡਰੇਜ਼ ਮਾਮਲੇ ਵਿਚ ਇਕ ਸਾਲ ਦੀ ਸਜ਼ਾ ਹੋਣ ਤੋਂ ਬਾਅਦ ਪਟਿਆਲਾ ਜੇਲ ਵਿਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਜੇਲ ਵਿਚ ਕੈਦੀਆਂ ਨਾਲ ਵਿਵਾਦ ਹੋਣ ਦੀਆਂ ਖ਼ਬਰਾਂ ਨੂੰ ਪਟਿਆਲਾ ਜੇਲ ਦੇ ਸੁਪਰਡੰਟ ਮਨਦੀਪ ਸਿੰਘ ਨੇ ਅਫਵਾਹ ਦਿੱਸਿਆ ਹੈ। ਜੇਲ ਸੁਪਰਡੈਂਟ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਅਜਿਹਾ ਕੁੱਝ ਨਹੀਂ ਹੋਇਆ ਹੈ। ਸੁਪਰਡੰਟ ਨੇ ਕਿਹਾ ਕਿ ਜੇਲ ਨੂੰ ਬਦਨਾਮ ਕਰਨ ਲਈ ਅਜਿਹੀਆਂ ਝੂਠੀਆਂ ਅਫਹਾਵਾਂ ਫੈਲੀਆਂ ਜਾ ਰਹੀਆਂ ਹਨ।

ਹਾਲਾਂਕਿ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਸਿੱਧੂ ਅਤੇ ਕੈਦੀਆਂ ਵਿਚਾਲੇ ਕੁਝ ਗਲਤਫਹਿਮੀ ਜ਼ਰੂਰ ਹੋਈ ਸੀ, ਜਿਸ ਨੂੰ ਸੁਲਝਾ ਲਿਆ ਗਿਆ ਹੈ ਪਰ ਜਿਹੜੀਆਂ ਖਬਰਾਂ ਆ ਰਹੀਆਂ ਹਨ ਕਿ ਨੌਬਤ ਤੂੰ ਤੜਾਕ ਤੱਕ ਪਹੁੰਚੀ ਹੈ, ਇਹ ਬਿਲਕੁਲ ਝੂਠ ਹੈ। ਸੁਪਰਡੰਟ ਨੇ ਕਿਹਾ ਕਿ ਅਜਿਹੀਆਂ ਅਫਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ।

ਦਰਅਸਲ ਮੀਡੀਆ ਦੇ ਇਕ ਹਿੱਸੇ ਵਿਚ ਖ਼ਬਰਾਂ ਨਸ਼ਲ ਹੋਈਆਂ ਸਨ ਕਿ ਨਵਜੋਤ ਸਿੱਧੂ ਦਾ ਸਾਥੀ ਕੈਦੀਆਂ ਨਾਲ ਵਿਵਾਦ ਹੋ ਗਿਆ ਹੈ। ਜਿਸ ਵਿਚ ਕਿਹਾ ਗਿਆ ਸੀ ਕਿ ਕੈਦੀਆਂ ਨੇ ਸਿੱਧੂ ’ਤੇ ਗਲਤ ਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਸਿੱਧੂ ਦਾ ਕਹਿਣਾ ਸੀ ਕਿ ਸਾਥੀ ਕੈਦੀਆਂ ਨੇ ਬਿਨ੍ਹਾਂ ਪੁੱਛੇ ਉਨ੍ਹਾਂ ਦੇ ਕੰਨਟੀਨ ਕਾਰਡ ’ਤੇ ਖਰੀਦਦਾਰੀ ਕਰ ਲਈ। ਜਿਸ ਤੋਂ ਬਾਅਦ ਇਹ ਵਿਵਾਦ ਖੜ੍ਹਾ ਹੋਇਆ ਹੈ। ਜਿਸ ਤੋਂ ਬਾਅਦ ਬੈਰਕ ’ਚ ਉਨ੍ਹਾਂ ਦੇ ਨਾਲ ਬੰਦ ਤਿੰਨ ਕੈਦੀਆਂ ਨੇ ਜੇਲ੍ਹ ਅਧਿਕਾਰੀਆਂ ਕੋਲ ਬੈਰਕ ਬਦਲਣ ਦੀ ਮੰਗ ਕੀਤੀ ਸੀ।

Leave a Reply

Your email address will not be published. Required fields are marked *