ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ, ਪੈਰਾਮਾਟਾ ‘ਚ ਅੱਗ ਲੱਗਣ ਕਾਰਨ ਭਾਰਤੀ ਵਿਦਿਆਰਥੀ ਦੀ ਮੌਤ

ਸਿਡਨੀ : ਨਿਊ ਸਾਊਥ ਵੇਲਜ਼ ਵਿਚ ਬੀਤੇ ਦਿਨੀਂ ਭਾਰਤੀ ਵਿਦਿਆਰਥੀ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਪੈਰਾਮਾਟਾ ਵਿੱਚ ਅਚਾਨਕ ਅੱਗ ਲੱਗਣ ਕਾਰਨ ਵਿਦਿਆਰਥੀ ਦੀ ਮੌਤ ਹੋਈ। ਇਸ ਮੌਕੇ ਪੈਰਾਮਾਟਾ ਪੁਲਸ ਏਰੀਆ ਕਮਾਂਡ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਇਮਾਰਤ ਨੂੰ ਅਗ ਲਗਣ ਕਰਕੇ 27 ਸਾਲਾ ਵਿਦਿਆਰਥੀ ਨੂੰ ਗੰਭੀਰ ਹਾਲਤ ਵਿੱਚ ਵੈਸਟਮੀਡ ਹਸਪਤਾਲ ਲਿਜਾਏ ਜਾਣ ਤੋਂ ਪਹਿਲਾਂ ਐਨ ਐਸ ਡਬਲਿਯੂ ਐਂਬੂਲੈਂਸ ਪੈਰਾਮੈਡਿਕਸ ਦੁਆਰਾ ਇਲਾਜ ਕੀਤਾ ਗਿਆ ਸੀ।

ਉਹਨਾਂ ਕਿਹਾ ਕਿ ਇੱਕ ਹੋਰ 20 ਸਾਲਾ ਨੌਜਵਾਨ ਨੂੰ ਧੂੰਏਂ ਵਿੱਚ ਸਾਹ ਲੈਣ ਦੀ ਸਮੱਸਿਆ ਕਾਰਨ ਘਟਨਾ ਸਥਾਨ ‘ਤੇ ਇਲਾਜ ਕੀਤਾ ਗਿਆ ਸੀ ਅਤੇ ਉਸਨੂੰ ਸਥਿਰ ਹਾਲਤ ਵਿੱਚ ਵੈਸਟਮੀਡ ਹਸਪਤਾਲ ਲਿਜਾਇਆ ਗਿਆ। ਐਨ ਐਸ ਡਬਲਿਯੂ ਦੇ ਫਾਇਰ ਐਂਡ ਰੈਸਕਿਊ ਅਧਿਕਾਰੀਆਂ ਨੇ ਅੱਗ ਬੁਝਾਉਣ ਦੇ ਨਾਲ ਹੇਠਲੀਆਂ ਯੂਨਿਟਾਂ ਨੂੰ ਖਾਲੀ ਕਰਵਾ ਦਿੱਤਾ ਸੀ। ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਭਾਈਚਾਰੇ ਨੇ ਰੌਣਕ ਚੌਧਰੀ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਭੇਜਣ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ।

ਰੌਨਕ ਸਤੰਬਰ 2019 ਵਿੱਚ ਇੱਕ ਵਿਦਿਆਰਥੀ ਵੀਜ਼ੇ ‘ਤੇ ਆਸਟ੍ਰੇਲੀਆ ਆਇਆ ਸੀ ਅਤੇ ਉਸ ਨੂੰ ਨੈੱਟਵਰਕਿੰਗ ਵਿੱਚ ਮਾਸਟਰਸ ਨੂੰ ਪੂਰਾ ਕਰਨ ਅਤੇ ਘਰ ਵਾਪਸ ਆਪਣੇ ਮਾਤਾ-ਪਿਤਾ ਅਤੇ ਛੋਟੇ ਭਰਾ ਦਾ ਸਮਰਥਨ ਕਰਨ ਦੀਆਂ ਵੱਡੀਆਂ ਉਮੀਦਾਂ ਸਨ। ਗੋ ਫੰਡ ‘ਤੇ ਪੋਸਟ ਕੀਤੀ ਗਈ ਅਪੀਲ ਨੂੰ ਪਾਇਆ ਗਿਆ ਹੈ।ਉਹ ਆਪਣੇ ਆਖਰੀ ਸਮੈਸਟਰ ਵਿੱਚ ਸੀ ਅਤੇ ਉਸ ਨੇ ਆਪਣੇ ਪਰਿਵਾਰ ਨੂੰ ਦੇਖਣ ਲਈ ਦੋ ਮਹੀਨਿਆਂ ਵਿੱਚ ਭਾਰਤ ਜਾ ਆਪਣੇ ਮਾਤਾ ਪਿਤਾ ਨੂੰ ਮਿਲਣਾ ਚਾਹੁੰਦਾ ਸੀ। ਨੌਜਵਾਨ ਦਾ ਨਾਮ ਰੌਣਕ ਚੌਧਰੀ ਸੀ ਅਤੇ ਉਹ ਹਰਿਆਣੇ ਦੇ ਰੋਹਤਕ ਸ਼ਹਿਰ ਦੇ ਚੁਲਿਆਣਾ ਪਿੰਡ ਤੋਂ ਸੰਬੰਧਤ ਸੀ। ਰੌਣਕ  ਦੀ ਇਸ ਬੇਵਕਤੀ ਹੋਈ ਮੌਤ ਤੋਂ ਪੂਰਾ ਭਾਰਤੀ ਭਾਈਚਾਰਾ ਸਦਮੇ ਵਿੱਚ ਹੈ।

Leave a Reply

Your email address will not be published. Required fields are marked *