ਪਟਿਆਲਾ ’ਚ ਖ਼ਾਲਿਸਤਾਨ ਦੇ ਪੋਸਟਰ ਲੱਗੇ, ਮੀਡੀਆ ਵੱਲੋਂ ਅਫ਼ਵਾਹਾਂ ਕਿ ਪੋਸਟਰ ਮੰਦਰ ਉੱਤੇ ਲਗਾਏ ਗਏ

ਪਟਿਆਲਾ: ਇਥੇ ਮਾਲ ਰੋਡ ’ਤੇ ਬੀਤੀ ਰਾਤ ਕਿਸੇ ਨੇ ਖ਼ਾਲਿਸਤਾਨ ਦੇ ਪੋਸਟਰ ਲਾ ਦਿੱਤੇ। ਪਤਾ ਲੱਗਣ ਮਗਰੋਂ ਪੁਲੀਸ ਨੇ ਇਹ ਪੋਸਟਰ ਹਟਾ ਦਿੱਤੇ। ਹੈਰਾਨੀ ਦੀ ਗੱਲ ਹੈ ਕਿ ਇਸ ਇਲਾਕੇ ’ਚ ਥਾਂ-ਥਾਂ ’ਤੇ ਪੁਲੀਸ ਤਾਇਨਾਤ ਹੈ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਪੁਲੀਸ ਵੱਲੋਂ ਥਾਣਾ ਕੋਤਵਾਲੀ ਪਟਿਆਲਾ ਵਿਖੇ ਇਸ ਸਬੰਧੀ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜਿਸ ਥਾਂ ’ਤੇ ਪੋਸਟਰ ਲੱਗੇ ਕਾਲੀ ਮਾਤਾ ਮੰਦਰ ਉਸ ਦੇ ਨੇੜੇ ਹੀ ਹੈ ਪਰ ਮੀਡੀਆ ਵੱਲੋਂ ਅਫਵਾਹ ਫੈਲਾਈ ਜਾ ਰਹੀ ਹੈ ਕਿ  ਹਨ।  ਹਾਲ ਹੀ ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਏ ਸ਼ਿਵ ਸੈਨਾ (ਬਾਲ ਠਾਕਰੇ) ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਸਿੰਗਲਾ ਨੇ ਪ੍ਰੈਸ ਕਾਨਫਰੰਸ ਸੱਦੀ ਹੈ। ਦੂਜੇ ਪਾਸੇ ਇਹਤਿਆਤ ਦੇ ਤੌਰ ‘ਤੇ ਪੁਲੀਸ ਨੇ ਖੇਤਰ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ।

Leave a Reply

Your email address will not be published. Required fields are marked *