ਰਾਮਾਂ ਮੰਡੀ: ਪਾਰਕ ’ਚ ਲੱਗਿਆ ਮੋਹਨਦਾਸ ਗਾਂਧੀ ਦਾ ਬੁੱਤ ਤੋੜਿਆ, ਸਿਰ ਗਾਇਬ

ਰਾਮਾਂ ਮੰਡੀ  : ਸ਼ਰਾਰਤੀ ਅਨਸਰਾਂ ਨੇ ਇਥੇ ਬੀਤੀ ਰਾਤ ਨਗਰ ਕੌਂਸਲ ਅਤੇ ਮਾਰਕੀਟ ਕਮੇਟੀ ਦਫਤਰਾਂ ਦੇ ਵਿਚਕਾਰ ਪਬਲਿਕ ਪਾਰਕ ਵਿੱਚ ਲੱਗੇ ਮੋਹਨਦਾਸਗਾਂਧੀ ਦੇ ਬੁੱਤ ਨੂੰ ਤੋੜ ਦਿੱਤਾ, ਜਦੋਂ ਕਿ ਬੁੱਤ ਦਾ ਸਿਰ ਗਾਇਬ ਕਰ ਦਿੱਤਾ। ਇਸ ਕਾਰਨ ਸ਼ਹਿਰ ਵਾਸੀਆਂ ਵਿੱਚ ਰੋਸ ਹੈ। ਮੰਡੀ ਦੇ ਲੋਕ ਪਾਰਕ ਵਿੱਚ ਇਕੱਠੇ ਹੋ ਗਏ ਤੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਥਾਣਾ ਮੁਖੀ ਹਰਜੋਤ ਸਿੰਘ ਮਾਨ ਨੇ ਲੋਕਾਂ ਨੇ ਭਰੋਸਾ ਦਿੱਤਾ ਕਿ ਉਹ ਸ਼ਾਂਤੀ ਬਣਾ ਕੇ ਰੱਖਣ ਤੇ ਬੁੱਤ ਦੀ ਤੋੜਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *