ਕੀ ਪੌੜੀਆਂ ਤੋਂ ਡਿੱਗੀ ਸੀ ਇਵਾਨਾ? ਟਰੰਪ ਦੀ ਪਤਨੀ ਦੀ ਮੌਤ ਦਾ ਕਾਰਨ ਆਇਆ ਸਾਹਮਣੇ

ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦੀ ਮੌਤ ਸਰੀਰ ‘ਤੇ ਸੱਟਾਂ ਲੱਗਣ ਕਾਰਨ ਅਚਾਨਕ ਹੋਈ। ਨਿਊਯਾਰਕ ਸਿਟੀ ਮੈਡੀਕਲ ਐਗਜ਼ਾਮੀਨਰ ਦਫ਼ਤਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਵੀਰਵਾਰ ਨੂੰ ਕਿਹਾ ਸੀ ਕਿ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਉਨ੍ਹਾਂ ਦੀ ਮੌਤ ਪੌੜੀਆਂ ਤੋਂ ਡਿੱਗਣ ਨਾਲ ਹੋਈ ਸੀ।

ਮੈਡੀਕਲ ਜਾਂਚਕਰਤਾ ਦੀ ਸੰਖੇਪ ਰਿਪੋਰਟ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਹਾਦਸਾ ਕਦੋਂ ਹੋਇਆ। ਖ਼ਬਰਾਂ ਮੁਤਾਬਕ ਇਵਾਨਾ ਦਾ ਮੈਨਹਟਨ ਦੇ ਅੱਪਰ ਈਸਟ ਸਾਈਡ ਵਿਚ ਸੈਂਟਰਲ ਪਾਰਕ ਨੇੜੇ ਉਨ੍ਹਾਂ ਦੇ ਘਰ ‘ਚ ਦਿਹਾਂਤ ਹੋ ਗਿਆ ਸੀ । ਉਹ 73 ਸਾਲਾਂ ਦੀ ਸੀ। ਟਰੰਪ ਜੋੜਾ 1980 ਦੇ ਦਹਾਕੇ ਵਿੱਚ ਨਿਊਯਾਰਕ ਵਿੱਚ ਪ੍ਰਭਾਵਸ਼ਾਲੀ ਜੋੜਾ ਸੀ।

ਹਾਲ ਹੀ ਦੇ ਸਾਲਾਂ ਵਿੱਚ ਇਵਾਨਾ ਟਰੰਪ ਦੇ ਆਪਣੇ ਸਾਬਕਾ ਪਤੀ ਨਾਲ ਸਬੰਧ ਸੁਧਰੇ ਸਨ।  ਇਵਾਨਾ ਦਾ ਜਨਮ 1949 ਵਿੱਚ ਚੈੱਕ ਗਣਰਾਜ ਦੇ ਚੈਕੋਸਲੋਵਾਕ ਸ਼ਹਿਰ ਵਿੱਚ ਹੋਇਆ ਸੀ। ਉਨ੍ਹਾਂ ਨੇ 1977 ਵਿੱਚ ਟਰੰਪ ਨਾਲ ਵਿਆਹ ਕੀਤਾ ਸੀ।

Leave a Reply

Your email address will not be published. Required fields are marked *