ਅਮਰੀਕਾ ‘ਚ ਆਪਸ ‘ਚ ਟਕਰਾਏ 20 ਦੇ ਕਰੀਬ ਵਾਹਨ, 5 ਲੋਕਾਂ ਦੀ ਦਰਦਨਾਕ ਮੌਤ

ਹਾਰਡਿਨ: ਅਮਰੀਕਾ ਵਿਚ ਮੋਂਟਾਨਾ ਰਾਜ ਵਿਚ ਇੰਟਰਸਟੇਟ 90 ‘ਤੇ ਸ਼ੁੱਕਰਵਾਰ ਸ਼ਾਮ ਨੂੰ ਘੱਟੋ-ਘੱਟ 20 ਵਾਹਨਾਂ ਦੇ ਆਪਸ ਵਿਚ ਟਕਰਾ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿਚ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਵੀ ਹੋਏ ਹਨ।

ਗਵਰਨਰ ਗ੍ਰੇਗ ਗੀਆਫੋਰਟਡ ਨੇ ਟਵੀਟ ਕੀਤਾ, ‘ਮੈਂ ਹਾਰਡਿਨ ਦੇ ਨੇੜੇ ਵੱਡੀ ਗਿਣਤੀ ਵਿਚ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਨਾਲ ਬਹੁਤ ਦੁਖੀ ਹਾਂ। ਕ੍ਰਿਪਾ ਮੇਰੇ ਨਾਲ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਦੁਆ ਕਰੋ। ਅਸੀਂ ਬਚਾਅ ਕਰਮਚਾਰੀਆਂ ਦੇ ਉਨ੍ਹਾਂ ਦੀ ਸੇਵਾ ਲਈ ਧੰਨਵਾਦੀ ਹਾਂ।’

ਸਮਾਚਾਰ ਚੈਨਲ ‘ਕੇਟੀਵੀ’ ਦੀਆਂ ਖ਼ਬਰਾਂ ਮੁਤਬਾਕ, ਇਹ ਹਾਦਸਾ ਹਾਰਡਿਨ ਤੋਂ 5 ਕਿਲੋਮੀਟਰ ਦੂਰ ਪੱਛਮ ਵਿਚ ਵਾਪਰਿਆ। ਮੋਂਟਾਨਾ ਹਾਈਵੇਅ ਪੈਟਰੋਲ ਸਾਰਜੈਂਟ ਜੇ ਨੇਲਸਨ ਨੇ ‘ਐੱਮ.ਟੀ.ਐੱਨ.’ ਨਿਊਜ਼ ਨੂੰ ਦੱਸਿਆ ਕਿ ਹਾਦਸੇ ਦੀ ਸੂਚਨਾ ਸ਼ਾਮ ਕਰੀਬ ਸਾਢੇ 4 ਵਜੇ ਮਿਲੀ ਅਤੇ ਬਚਾਅ ਕਰਮਚਾਰੀ 90 ਮਿੰਟ ਬਾਅਦ ਹਾਦਸੇ ਵਾਲੀ ਥਾਂ ‘ਤੇ ਪੁੱਜੇ।

Leave a Reply

Your email address will not be published. Required fields are marked *