ਫਰੀਦਕੋਟ ਜੇਲ ’ਚ ਬੰਦ ਗੈਂਗਸਟਰ ਬੱਗਾ ਖਾਨ ਦਾ ਵੱਡਾ ਕਾਂਡ

ਲੁਧਿਆਣਾ: ਕੁਝ ਦਿਨ ਪਹਿਲਾਂ ਗੁਜਰਾਤ ਦੇ ਮੁੰਦਰਾ ਪੋਰਟ ’ਚ ਗੁਜਰਾਤ ਏ. ਟੀ. ਐੱਫ. ਵੱਲੋਂ ਕੱਪੜਿਆਂ ਦੀ ਕੰਸਾਈਨਮੈਂਟ ’ਚ ਲੁਕੋ ਕੇ ਦੁਬਈ ਤੋਂ ਮੰਗਵਾਈ ਗਈ 350 ਕਰੋੜ ਦੀ ਡਰੱਗ ਦੀ ਜਿਸ ਵੱਡੀ ਖੇਪ ਨੂੰ ਫੜਿਆ ਸੀ, ਉਸ ਨੂੰ ਜੇਲ ’ਚ ਬੰਦ ਖ਼ਤਰਨਾਕ ਗੈਂਗਸਟਰ ਬੱਗਾ ਖਾਨ ਨੇ ਵਿਦੇਸ਼ ’ਚ ਬੈਠੇ ਡਰੱਗ ਸਮੱਗਲਰ ਸਨੀ ਦਯਾਲਾ ਦੀ ਮਦਦ ਨਾਲ ਮੰਗਵਾਇਆ ਸੀ। ਸੰਗਰੂਰ ਦੇ ਇੰਪੋਰਟ ਐਕਸਪੋਰਟ ਲਾਇਸੈਂਸਧਾਰੀ ਦੇ ਲਾਇਸੈਂਸ ’ਤੇ ਮੰਗਵਾਈ ਗਈ ਇਸ ਖੇਪ ਦੀ ਬਰਾਮਦਗੀ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ’ਤੇ ਇਸ ਮਾਮਲੇ ਦੀ ਜਾਂਚ ਹੁਣ ਡੀ. ਜੀ. ਪੀ. ਪੰਜਾਬ ਕਰ ਰਹੇ ਹਨ, ਜਿਸ ’ਚ ਆਉਣ ਵਾਲੇ ਦਿਨਾਂ ’ਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜਾਂਚ ’ਚ ਸਾਹਮਣੇ ਆਇਆ ਕਿ ਉਕਤ ਖੇਪ ਪੰਜਾਬ ਦੇ ਸੰਗਰੂਰ ਦੇ ਇੰਪੋਰਟ ਐਕਸਪੋਰਟ ਦੇ ਲਾਇਸੈਂਸਧਾਰੀ ਧਰਮ ਦੇ ਨਾਮ ’ਤੇ ਮੰਗਵਾਈ ਗਈ ਹੈ, ਜਿਸ ਤੋਂ ਬਾਅਦ ਏ. ਟੀ. ਐੱਫ. ਦੀ ਟੀਮ ਪੰਜਾਬ ਪੁੱਜੀ ਤੇ ਸੰਗਰੂਰ ਦੀ ਉਕਤ ਫਰਮ ਤੋਂ ਪੁੱਛਗਿਛ ਸ਼ੁਰੂ ਕੀਤੀ ਤਾਂ ਮਾਮਲਾ ਮੁੱਖ ਮੰਤਰੀ ਪੰਜਾਬ ਦੇ ਧਿਆਨ ’ਚ ਆਉਣ ’ਤੇ ਉਨ੍ਹਾਂ ਨੇ ਇਸ ਦੀ ਜਾਂਚ ਦੇ ਲਈ ਡੀ. ਜੀ. ਪੀ. ਪੰਜਾਬ ਨੂੰ ਹੁਕਮ ਦਿੱਤੇ।

ਜਾਂਚ ਦੌਰਾਨ ਜੋ ਸੱਚ ਸਾਹਮਣੇ ਆਇਆ ਉਸ ਨੇ ਉਡਾਏ ਹੋਸ਼

ਜਾਂਚ ’ਚ ਸਾਹਮਣੇ ਆਇਆ ਕਿ ਡਰੱਗ ਦੀ ਉਕਤ ਖੇਪ ਪੰਜਾਬ ਦੀ ਫਰੀਦਕੋਟ ਜੇਲ ’ਚ ਬੰਦ ਖਤਰਨਾਕ ਗੈਂਗਸਟਰ ਬੱਗਾ ਖਾਨ ਵੱਲੋਂ ਵਿਦੇਸ਼ ’ਚ ਸਰਗਰਮ ਨਸ਼ਾ ਸਮੱਗਲਰ ਸੰਨੀ ਦੀ ਮਦਦ ਨਾਲ ਮੰਗਵਾਈ ਗਈ ਸੀ। ਬੱਗਾ ਖਾਨ ਸਾਲ 2017 ’ਚ ਫਿਰੋਜ਼ਪੁਰ ’ਚ ਪੁਲਸ ਨਾਲ ਹੋਈ ਇਕ ਮੁਠਭੇੜ ’ਚ ਆਪਣੇ ਸਾਥੀ ਯਾਈਯਾਂ ਖਾਨ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਬੱਗਾ ਖਾਨ ਖਿਲਾਫ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਡੇਢ ਦਰਜਨ ਦੇ ਕਰੀਬ ਕਤਲ, ਕਤਲ ਦਾ ਯਤਨ ਸਮੇਤ ਹੋਰ ਸੰਗੀਨ ਦੋਸ਼ਾਂ ’ਚ ਕੇਸ ਦਰਜ ਹਨ। ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਇੰਨੀ ਵੱਡੀ ਖੇਪ ਨੂੰ ਖਪਾਉਣ ਲਈ ਬੱਗਾ ਖਾਨ ਦੀ ਮਦਦ ਮਲੇਰਕੋਟਲਾ ’ਚ ਮੈਡੀਕਲ ਦੀ ਦੁਕਾਨ ਚਲਾਉਣ ਵਾਲੇ 2 ਦੁਕਾਨਦਾਰ ਅਹਿਮ ਭੂਮਿਕਾ ਨਿਭਾ ਰਹੇ ਸਨ, ਜਿਨ੍ਹਾਂ ’ਚੋਂ ਇਕ ਨੂੰ ਪੁਲਸ ਕਾਬੂ ਕਰ ਚੁੱਕੀ ਹੈ।

Leave a Reply

Your email address will not be published. Required fields are marked *