ਕਈ-ਕਈ ਮਹੀਨਿਆਂ ਤੱਕ ਸੌਂਦੇ ਰਹਿੰਦੇ ਹਨ ਇਸ ਪਿੰਡ ਦੇ ਲੋਕ

ਕਲਾਚੀ: ਕੁਦਰਤ ਦੀ ਬਣਾਈ ਇਹ ਦੁਨੀਆ ਅਜੀਬੋਗਰੀਬ ਚੀਜ਼ਾਂ ਨਾਲ ਭਰੀ ਪਈ ਹੈ। ਇਥੇ ਕਈ ਥਾਵਾਂ ’ਤੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਤੋਂ ਅੱਜ ਤੱਕ ਕੋਈ ਪਰਦਾ ਨਹੀਂ ਚੁੱਕਿਆ ਜਾ ਸਕਿਆ ਹੈ।ਇਸੇ ਕੜੀ ਵਿਚ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਜਾਣ ਕੇ ਤੁਹਾਨੂੰ ਜ਼ਰੂਰ ਕੁੰਭਕਰਨ ਦੀ ਯਾਦ ਆ ਜਾਏਗੀ। ਇਥੇ ਲੋਕ ਕਿਸੇ ਵੀ ਸਮੇਂ ਅਤੇ ਕਿਤੇ ਵੀ ਸੌਂ ਜਾਂਦੇ ਹਨ ਅਤੇ ਮਹੀਨਿਆਂ ਬੱਧੀ ਸੁੱਤੇ ਰਹਿੰਦੇ ਹਨ।

ਇਥੇ ਰਹਿਣ ਵਾਲੇ ਬਾਸ਼ਿੰਦਿਆਂ ਦੀ ਜੇਕਰ ਇਕ ਵਾਰ ਅੱਖ ਲੱਗ ਗਈ ਤਾਂ ਉਹ ਕਈ-ਕਈ ਮਹੀਨਿਆਂ ਤੱਕ ਸੌਂਦੇ ਹੀ ਰਹਿੰਦੇ ਹਨ। ਅਸੀਂ ਗੱਲ ਕਰ ਰਹੇ ਹਾਂ ਕਜਾਕਿਸਤਾਨ ਦੇ ਕਲਾਚੀ ਪਿੰਡ ਦੀ। ਇਸ ਅਜੀਬੋਗਰੀਬ ਪਿੰਡ ਵਿਚ ਲਗਭਗ 600 ਲੋਕ ਰਹਿੰਦੇ ਹਨ।ਕਈ ਵਿਗਿਆਨੀਆਂ ਨੇ ਇਸ ਪਿੰਡ ਨਾਲ ਜੁੜੇ ਇਸ ਰਹੱਸ ਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਚੁੱਕ ਨਹੀਂ ਸਕੇ। ਹਾਲਾਂਕਿ ਕੁਝ ਵਿਗਿਆਨੀਆਂ ਨੇ ਜ਼ਰੂਰ ਇਸ ਨੀਂਦ ਲਈ ਇਕ ਖਾਸ ਤਰ੍ਹਾਂ ਦੀ ਬੀਮਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਸ ਪਿੰਡ ਨੇੜੇ ਕਦੇ ਯੂਰੇਨੀਅਮ ਦੀ ਖਾਨ ਹੁੰਦੀ ਸੀ, ਜੋ ਹੁਣ ਬੰਦ ਹੋ ਚੁੱਕੀ ਹੈ। ਖਾਨ ਵਿਚ ਜ਼ਹਿਰੀਲਾ ਰੇਡੀਏਸ਼ਨ ਹੁੰਦਾ ਰਹਿੰਦਾ ਸੀ ਜਿਸਨੂੰ ਨੀਂਦ ਦੀ ਇਕ ਅਜੀਬ ਬੀਮਾਰੀ ਲਈ ਜ਼ਿੰਮੇਵਾਰ ਦੱਸਿਆ ਜਾਂਦਾ ਹੈ। ਹਾਲਾਂਕਿ ਕੁਝ ਖੋਜਕਾਰਾਂ ਦਾ ਮੰਨਣਾ ਹੈ ਕਿ ਇਸ ਬੀਮਾਰੀ ਦਾ ਕਾਰਨ ਯੂਰੇਨੀਅਮ ਦੀਆਂ ਖਾਨਾਂ ਨਹੀਂ ਹਨ। ਉਨ੍ਹਾਂ ਮੁਤਾਬਕ ਇਹ ਸਲੀਪ ਡਿਸਆਰਡਰ ਇਥੋਂ ਦੇ ਪਾਣੀ ਵਿਚ ਕਾਰਬਨ ਮੋਨੋ ਆਕਸਾਈਡ ਗੈਸ ਕਾਰਨ ਹੈ।

Leave a Reply

Your email address will not be published. Required fields are marked *