24 ਜੁਲਾਈ ਤੋਂ 1 ਅਗਸਤ ਤੱਕ ਵਿਰਾਸਤ-ਏ-ਖਾਲਸਾ ਤੇ ਦਾਸਤਾਨ-ਏ-ਸ਼ਹਾਦਤ ਰਹਿਣਗੇ ਬੰਦ

ਰੂਪਨਗਰ:ਵਿਸ਼ਵ ਪ੍ਰਸਿੱਧ ਅਜਾਇਬ ਘਰਾਂ ’ਚ ਸ਼ੁਮਾਰ ਵਿਰਾਸਤ-ਏ-ਖਾਲਸਾ ਸ੍ਰੀ ਆਨੰਦਪੁਰ ਸਾਹਿਬ ਅਤੇ ਦਾਸਤਾਨ-ਏ-ਸ਼ਹਾਦਤ ਸ੍ਰੀ ਚਮਕੌਰ ਸਾਹਿਬ 24 ਜੁਲਾਈ ਤੋਂ 1 ਅਗਸਤ ਤੱਕ ਛਿਮਾਹੀ ਰੱਖ-ਰਖਾਅ ਵਾਸਤੇ ਆਮ ਸੈਲਾਨੀਆਂ ਵਾਸਤੇ ਬੰਦ ਰੱਖੇ ਜਾਣਗੇ। ਬੁਲਾਰੇ ਨੇ ਦੱਸਿਆ ਕਿ ਹਰ ਸਾਲ ਜਨਵਰੀ ਤੇ ਜੁਲਾਈ ਮਹੀਨਿਆਂ ਦੇ ਅਖੀਰਲੇ ਹਫਤੇ ਵਿੱਚ ਵਿਰਾਸਤ-ਏ-ਖਾਲਸਾ ਸ੍ਰੀ ਆਨੰਦਪੁਰ ਸਾਹਿਬ ਅਤੇ ਦਾਸਤਾਨ-ਏ-ਸ਼ਹਾਦਤ ਸ੍ਰੀ ਚਮਕੌਰ ਸਾਹਿਬ ਨੂੰ ਜ਼ਰੂਰੀ ਮੁਰੰਮਤਾ ਤੇ ਰੱਖ-ਰਖਾਅ ਲਈ ਬੰਦ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸੂਚਨਾ ਇਸ ਲਈ ਦਿੱਤੀ ਜਾ ਰਹੀ ਹੈ ਤਾਂ ਕਿ ਵਿਰਾਸਤ ਏ ਖਾਲਸਾ ਤੇ ਦਾਸਤਾਨ ਏ ਸ਼ਹਾਦਤ ਦੇ ਦਰਸ਼ਨ ਕਰਨ ਦੇ ਚਾਹਵਾਨ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱ‌ਸਿਆ ਕਿ 2 ਅਗਸਤ ਤੋਂ ਇਹ ਅਜਾਇਬ ਘਰ ਆਮ ਦੀ ਤਰ੍ਹਾਂ ਸੈਲਾਨੀਆਂ ਵਾਸਤੇ ਖੋਲ ਦਿੱਤੇ ਜਾਣਗੇ।

Leave a Reply

Your email address will not be published. Required fields are marked *