ਪੰਚਾਇਤ ਵਿਭਾਗ ਦੇ ਚਾਰ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ

 

ਤਰਨ ਤਾਰਨ: ਵਿਜੀਲੈਂਸ ਬਿਊਰੋ ਨੇ ਪੰਚਾਇਤ ਵਿਭਾਗ ਦੇ ਚਾਰ ਅਧਿਕਾਰੀਆਂ ਖ਼ਿਲਾਫ਼ 8.85 ਲੱਖ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਬਿਊਰੋ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ,ਜਦੋਂਕਿ ਦੋ ਅਜੇ ਫ਼ਰਾਰ ਹਨ। ਚੌਕਸੀ ਵਿਭਾਗ ਨੇ ਬਲਾਕ ਵਲਟੋਹਾ ਨਾਲ ਸਬੰਧਤ ਮਨਾਵਾਂ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਮਾਮਲੇ ਵਿੱਚ ਬੀਤੇ ਤਿੰਨ ਸਾਲਾਂ ਦੌਰਾਨ ਵਿਭਾਗ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਹੈ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਸਮਾਜਿਕ ਸਿੱਖਿਆ ਤੇ ਪੰਚਾਇਤ ਅਧਿਕਾਰੀ (ਐੱਸਈਪੀਓ) ਲਾਲ ਸਿੰਘ ਅਤੇ ਪੰਚਾਇਤ ਸਕੱਤਰ ਰਾਜਬੀਰ ਸਿੰਘ, ਪਰਮਜੀਤ ਸਿੰਘ ਅਤੇ ਸਾਰਜ ਸਿੰਘ ਸ਼ਾਮਲ ਹਨ| ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਪਸ ਵਿੱਚ ਮਿਲੀਭੁਗਤ ਕਰਕੇ ਮਨਾਵਾਂ ਪਿੰਡ ਦੀ 2019-20 ਵਿੱਚ ਪੰਚਾਇਤ ਦੀ 24 ਏਕੜ 7 ਕਨਾਲ 9 ਮਰਲੇ ਜ਼ਮੀਨ 7.35 ਲੱਖ ਰੁਪਏ ਵਿੱਚ ਸਾਲ ਦੇ ਠੇਕੇ ’ਤੇ ਲਈ ਸੀ ਤੇ ਠੇਕੇ ਦੀ ਰਾਸ਼ੀ ਅੱਜ ਤੱਕ ਪੰਚਾਇਤ ਦੇ ਖਾਤੇ ਵਿੱਚ ਜਮ੍ਹਾਂ ਨਹੀਂ ਕਰਵਾਈ ਅਤੇ ਮਗਰੋਂ ਦੋ ਸਾਲ ਮੁਲਜ਼ਮਾਂ ਨੇ ਇਹ ਜ਼ਮੀਨ ਆਪਣੇ ਚਹੇਤਿਆਂ ਨੂੰ ਪਹਿਲਾਂ ਦਿੱਤੇ ਠੇਕੇ ਤੋਂ ਘੱਟ ਰਾਸ਼ੀ ’ਤੇ ਦੇ ਦਿੱਤੀ। ਇਸ ਨਾਲ ਵਿਭਾਗ ਨੂੰ ਕੁੱਲ 8.85 ਲੱਖ ਦਾ ਚੂਨਾ ਲਗਾਇਆ| ਵਿਜੀਲੈਂਸ ਨੇ ਪੰਚਾਇਤ ਸਕੱਤਰ ਰਾਜਬੀਰ ਸਿੰਘ ਅਤੇ ਪਰਮਜੀਤ ਸਿੰਘ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

 

Leave a Reply

Your email address will not be published. Required fields are marked *