ਐਂਡਰਾਇਡ ਯੂਜ਼ਰਜ਼ ਨੂੰ ਸਰਕਾਰ ਦੀ ਚਿਤਾਵਨੀ, ਇਸ ਗ਼ਲਤੀ ਕਾਰਨ ਖ਼ਾਲੀ ਹੋ ਸਕਦੈ ਬੈਂਕ ਖਾਤਾ

ਭਾਰਤੀ ਮੋਬਾਇਲ ਬੈਂਕਿੰਗ ਉਪਭੋਗਤਾਵਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਇਸ ਵਾਰ ਇਕ ਨਵੇਂ ਤਰੀਕੇ ਨਾਲ ਮੋਬਾਇਲ ਬੈਂਕਿੰਗ ਮਾਲਵੇਅਰ ਨਾਲ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸਨੂੰ ਲੈ ਕੇ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (Cert-In) ਨੇ ਚਿਤਾਵਨੀ ਜਾਰੀ ਕੀਤੀ ਹੈ।

ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਅਧੀਨ ਆਉਣ ਵਾਲੀ ਏਜੰਸੀ Cert-In ਨੇ ਹਾਲੀਆ ਰਿਪੋਰਟ ’ਚ ਇਸਦੀ ਜਾਣਕਾਰੀ ਦਿੱਤੀ ਹੈ। ਇਸ ਕਾਰਨ ‘ਸੋਵਾ’ (SOVA) ਮਾਲਵੇਅਰ ਤੋਂ ਬਚਕੇ ਰਹਿਣ ਦੀ ਲੋੜ ਹੈ। ਇਹ ਪਹਿਲਾਂ ਅਮਰੀਕਾ, ਰੂਸ ਅਤੇ ਸਪੇਨ ਵਰਗੇ ਦੇਸ਼ਾਂ ਨੂੰ ਟਾਰਗੇਟ ਕਰ ਰਿਹਾ ਸੀ। ਹੁਣ ਭਾਰਤ ਅਤੇ ਦੂਜੇ ਦੇਸ਼ਾਂ ਨੂੰ ਵੀ ਇਸਦੀ ਲਿਸਟ ’ਚ ਐਡ ਕਰ ਦਿੱਤਾ ਗਿਆ ਹੈ। ਸੋਵਾ ਮਾਲਵੇਅਰ ਦਾ ਲੇਟੈਸਟ ਵਰਜ਼ਨ ਆਪਣੇ ਆਪ ਨੂੰ ਐਂਡਰਾਇਡ ਐਪ ’ਚ ਲੁਕਾ ਲੈਂਦਾ ਹੈ। ਇਹ ਪ੍ਰਸਿੱਧ ਐਪਸ ਜਿਵੇਂ Chrome, Amazon, NFT ਪਲੇਟਫਾਰਮ ਦੇ ਲੋਗੋ ਦਾ ਇਸਤੇਮਾਲ ਕਰਕੇ ਆਪਣੇ ਆਪ ਨੂੰ ਲੁਕਾ ਕੇ ਰੱਖਦਾ ਹੈ। ਇਸ ਕਾਰਨ ਲੋਕ ਇਸਨੂੰ ਇੰਸਟਾਲ ਕਰ ਲੈਂਦੇ ਹਨ।

ਇਸਤੋਂ ਬਾਅਦ ਵਾਇਰਸ ਐਕਟਿਵ ਹੋ ਕੇ ਲੋਕਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੰਦਾ ਹੈ। ਸੋਵਾ ਮਾਲਵੇਅਰ ਦਾ ਨਵਾਂ ਵਰਜ਼ਨ 20 ਤੋਂ ਜ਼ਿਆਦਾ ਮੋਬਾਇਲ ਐਪਲੀਕੇਸ਼ਨ ਨੂੰ ਟਾਰਗੇਟ ਕਰ ਰਿਹਾ ਹੈ। ਇਸ ਵਿਚ ਬੈਂਕਿੰਗ ਐਪਸ ਤੋਂ ਇਲਾਵਾ ਕ੍ਰਿਪਟੋ ਐਕਸਚੇਂਜ ਅਤੇ ਵਾਲੇਟਸ ਵੀ ਸ਼ਾਮਲ ਹਨ। ਇਹ ਮਾਲਵੇਅਰ ਯੂਜ਼ਰਜ਼ ਦੀ ਲਾਗਿਨ ਡਿਟੇਲਸ ਨੂੰ ਉਦੋਂ ਚੋਰੀ ਕਰ ਲੈਂਦਾ ਹੈ ਜਦੋਂ ਉਹ ਆਪਣੇ ਨੈੱਟ ਬੈਂਕਿੰਗ ਐਪਸ ’ਚ ਬੈਂਕਿੰਗ ਅਕਾਊਂਟ ਨੂੰ ਐਕਸੈਸ ਕਰਨ ਲਈ ਲਾਗਿਨ ਕਰਦੇ ਹਨ। ਰਿਪੋਰਟ ਮੁਤਾਬਕ, ਇਸ ਮਾਲਵੇਅਰ ਨੂੰ SMS ਫਿਸ਼ਿੰਗ ਰਾਹੀਂ ਫੈਲਾਇਆ ਜਾ ਰਿਹਾ ਹੈ।

ਫੇਕ ਐਂਡਰਾਇਡ ਐਪ ਡਿਵਾਈਸ ’ਤੇ ਇੰਸਟਾਲ ਹੋਣ ਦੇ ਨਾਲ ਐਕਟਿਵ ਹੋ ਜਾਂਦਾ ਹੈ। ਇਸਤੋਂ ਬਾਅਦ ਇਹ ਸਾਰੇ ਐਪਸ ਦੀ ਲਿਸਟ ਕਮਾਂਡ ਅਤੇ ਕੰਟਰੋਲ ਸਰਵਰ ’ਤੇ ਭੇਜ ਦਿੰਦਾ ਹੈ। ਜਿਸਦਾ ਫਾਇਦਾ ਸਕੈਮਰ ਚੁੱਕਦੇ ਹਨ। ਇਸਤੋਂ ਬਾਅਦ ਕਮਾਂਡ ਅਤੇ ਕੰਟਰੋਲ ਸਰਵਰ ਤੋਂ ਸਾਰੀਆਂ ਟਾਰਗੇਟ ਐਪਲੀਕੇਸ਼ਨ ਲਈ ਐਡਰੈੱਸ ਭੇਜਿਆ ਜਾਂਦਾ ਹੈ। ਇਸਤੋਂ ਬਾਅਦ ਇਨ੍ਹਾਂ ਐਪਸ ਨੂੰ ਮਾਲਵੇਅਰ ਅਤੇ ਕਮਾਂਡ ਅਤੇ ਕੰਟਰੋਲ ਸਰਵਰ ਤੋਂ ਕੰਟਰੋਲ ਕੀਤਾ ਜਾਂਦਾ ਹੈ।

ਇੰਝ ਰਹੋ ਸੇਫ
ਯੂਜ਼ਰਜ਼ ਜਦੋਂ ਇਨ੍ਹਾਂ ਐਪਸ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਯੂਜ਼ਰਜ਼ ਨੂੰ ਕਾਫੀ ਪਾਪ-ਅਪ ਵਿਖਾਏ ਜਾਂਦੇ ਹਨ ਅਤੇ ਐਪ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਇਹ ਸੇਫ ਹੈ। ਇਸਤੋਂ ਬਚਣ ਲਈ ਤੁਹਾਨੂੰ ਕਿਸੇ ਥਰਡ ਪਾਰਟੀ ਐਪ ਸਟੋਰ ਜਾਂ ਵੈੱਬਸਾਈਟ ਤੋਂ ਐਪ ਡਾਊਨਲੋਡ ਕਰਨ ਤੋਂ ਬਚਣਾ ਚਾਹੀਦਾ ਹੈ। ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਉਸਦੀ ਪਰਮਿਸ਼ਨ ’ਤੇ ਜ਼ਰੂਰ ਧਿਆਨ ਦਿਓ। ਜੇਕਰ ਉਹ ਗੈਰ-ਜ਼ਰੂਰੀ ਪਰਮਿਸ਼ਨ ਦੀ ਮੰਗ ਕਰ ਰਿਹਾ ਹੈ ਤਾਂ ਸਾਵਧਾਨ ਹੋ ਜਾਓ।

Leave a Reply

Your email address will not be published. Required fields are marked *