ਜਲੰਧਰ: DCP ਡੋਗਰਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਦਾ ਯੂ-ਟਰਨ, ਕਿਹਾ-ਨਹੀਂ ਹੋਇਆ ਕੇਸ ਦਰਜ

ਜਲੰਧਰ:  ਡੀ. ਸੀ. ਪੀ. ਨਰੇਸ਼ ਡੋਗਰਾ ਅਤੇ ‘ਆਪ’ ਵਿਧਾਇਕ ਰਮਨ ਅਰੋੜਾ ਵਿਚਾਲੇ ਹੋਏ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਡੀ. ਸੀ. ਪੀ. ਡੋਗਰਾ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਯੂ-ਟਰਨ ਲੈ ਲਿਆ ਹੈ। ਡੀ. ਸੀ. ਪੀ. ਜਗਮੋਹਨ ਸਿੰਘ ਮੀਡੀਆ ਨੂੰ ਬਿਆਨ ਜਾਰੀ ਕੀਤਾ ਹੈ ਕਿ ਡੀ. ਸੀ. ਪੀ. ਡੋਗਰਾ ਖ਼ਿਲਾਫ਼ ਫ਼ਿਲਹਾਲ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਡੋਗਰਾ ਖ਼ਿਲਾਫ਼ ਸ਼ਿਕਾਇਤ ਆਈ ਹੈ ਪਰ ਅਜੇ ਮਾਮਲਾ ਵਿਚਾਰ ਅਧੀਨ ਹੈ।

ਦੱਸ ਦੇਈਏ ਕਿ ਗੁਰੂ ਨਾਨਕ ਮਿਸ਼ਨ ਚੌਂਕ ਸਥਿਤ ਇਕ ਦਫ਼ਤਰ ’ਚ ਰਾਜੀਨਾਮਾ ਦੌਰਾਨ ਡੀ. ਸੀ. ਪੀ. ਨਰੇਸ਼ ਡੋਗਰਾ ਅਤੇ ‘ਆਪ’ ਵਰਕਰਾਂ ਵਿਚਾਲੇ ਹੱਥੋਪਾਈ ਹੈ। ‘ਆਪ’ ਵਰਕਰਾਂ ਨੇ ਡੀ.ਸੀ.ਪੀ. ਦੀ ਕੁੱਟਮਾਰ ਕੀਤੀ। ਡੀ. ਸੀ. ਪੀ. ਜਸਕਰਨ ਤੇਜਾ ਬੜੀ ਮੁਸ਼ਕਿਲ ਨਾਲ ਡੀ. ਸੀ. ਪੀ. ਨਰੇਸ਼ ਡੋਗਰਾ ਨੂੰ ਬਚਾ ਕੇ ਲੈ ਗਏ। ਬਾਅਦ ’ਚ ਡੀ. ਸੀ. ਪੀ. ਤੇਜਾ ਨੇ ਕੇਸ ਦਰਜ ਹੋਣ ਦੀ ਗੱਲ ਕਹੀ ਸੀ।

ਸ਼ਾਸਤਰੀ ਮਾਰਕੀਟ ’ਚ ਸਥਿਤ ਇਕ ਪ੍ਰਾਪਰਟੀ ਨੂੰ ਲੈ ਕੇ ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਅਤੇ ‘ਆਪ’ ਦੇ ਵਿਧਾਇਕ ਵਿਚਾਲੇ ਹੱਥੋਪਾਈ ਹੋ ਗਈ। ਇਹ ਹੱਥੋਪਾਈ ਗੁਰੂ ਨਾਨਕ ਮਿਸ਼ਨ ਚੌਂਕ ’ਚ ਸਵੇਰਾ ਭਵਨ ’ਚ ਹੋਈ। ਦੱਸਿਆ ਜਾ ਰਿਹਾ ਹੈ ਕਿ ਦਫ਼ਤਰ ਦੇ ਮਾਲਕ ਨੇ ਵੀ ਹੱਥੋਪਾਈ ਕੀਤੀ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਡੀ. ਸੀ. ਪੀ. ਅਤੇ ਵਿਧਾਇਕ ਉਸ ਦਫ਼ਤਰ ’ਚ ਰਾਜ਼ੀਨਾਮਾ ਕਰਨ ਲਈ ਬੁਲਾਏ ਗਏ ਸਨ। ਇਸ ਦੇ ਬਾਅਦ ਦਬਾਅ ਵਿਚ ਆਈ ਪੁਲਸ ਵੱਲੋਂ ਡੀ. ਸੀ. ਪੀ. ਨਰੇਸ਼ ਡੋਗਰਾ ਦੇ ਖ਼ਿਲਾਫ਼ ਕਤਲ ਦੀ ਕੋਸ਼ਿਸ ਅਤੇ ਐੱਸਸੀ/ਐੱਸਟੀ ਐਕਟ ਦੇ ਤਹਿਤ ਕੇਸ ਦਰਜ ਕਰਨ ਦੀ ਗੱਲ ਸਾਹਮਣੇ ਆਈ ਸੀ।  ਫਿਲਹਾਲ ਹੁਣ ਅਜੇ ਡੀ.ਸੀ.ਪੀ. ਡੋਗਰਾ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ।

Leave a Reply

Your email address will not be published. Required fields are marked *