ਹਾਦਸੇ ‘ਚ ਭਾਰਤੀ ਪਰਿਵਾਰ ਦੇ 4 ਜੀਆਂ ਦੀ ਮੌਤ

ਨਿਊਯਾਰਕ: ਅਮਰੀਕਾ ਦੇ ਸੂਬੇ ਅਰੀਜ਼ੋਨਾ ਵਿੱਚ ਵਾਪਰੇ ਇਕ ਸੜਕ ਹਾਦਸੇ ਵਿਚ 4 ਭਾਰਤੀਆਂ ਦੀ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਆਂਧਰਾ ਪ੍ਰਦੇਸ਼ ਨਾਲ ਸਬੰਧਤ ਮਾਂ-ਪਿਉ ਕੁੱਝ ਦਿਨ ਪਹਿਲਾਂ ਹੀ ਅਮਰੀਕਾ ਵਿਚ ਰਹਿੰਦੇ ਆਪਣੇ 2 ਪੁੱਤਰਾਂ ਨੂੰ ਮਿਲਣ ਲਈ ਆਏ ਸਨ। ਜਦੋਂ ਇਹ ਹਾਦਸਾ ਵਾਪਰਿਆ ਉਦੋਂ ਇਹ ਪਰਿਵਾਰ ਕਾਰ ਵਿਚ ਸਵਾਰ ਹੋ ਕੇ ਅਰੀਜ਼ੋਨਾ ਦੀ ਸਿਟੀ ਸੇਡੋਨਾ ਵਿਖੇ ਕਿਸੇ ਨੂੰ ਮਿਲਣ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਨੂੰ ਇੱਕ ਟਰੈਕਟਰ ਟਰੇਲਰ ਨੇ ਸਿੱਧੀ ਟੱਕਰ ਮਾਰ ਦਿੱਤੀ, ਜਿਸ ਨਾਲ ਇਕੋ ਪਰਿਵਾਰ ਦੇ 4 ਜੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਟਰੱਕ ਦੇ ਡਰਾਈਵਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦੀ ਬ੍ਰੇਕ ਫੇਲ ਹੋ ਜਾਣ ਦੇ ਕਾਰਨ ਇੰਨਾ ਵੱਡਾ ਹਾਦਸਾ ਵਾਪਰਿਆ ਹੈ। ਇਹ ਹਾਦਸਾ ਅਰੀਜ਼ੋਨਾ ਦੇ ਫਲੈਗਸਟਾਫ ਦੇ ਨੇੜੇ ਰੂਟ I17 ‘ਤੇ ਵਾਪਰਿਆ। ਜਨਤਕ ਸੁਰੱਖਿਆ ਵਿਭਾਗ ਨੇ ਮਾਰੇ ਗਏ ਲੋਕਾਂ ਦੀ ਪਛਾਣ 54 ਸਾਲਾ ਗਿਆਨੱਪਨ ਨਾਗਾਰਾਜਨ, 45 ਸਾਲਾ ਵਿਜੇ ਲਕਸ਼ਮੀ ਅਤੇ ਉਨ੍ਹਾਂ ਦੇ 2 ਪੁੱਤਰਾਂ 24 ਸਾਲਾ ਅਤੀਸ਼ ਨਾਗਾਰਾਜਨ ਅਤੇ 23 ਸਾਲਾ ਦਿਨੇਸ਼ ਨਾਗਾਰਾਜਨ ਵਜੋਂ ਕੀਤੀ ਗਈ ਹੈ। ਦਿਨੇਸ਼ ਨਾਗਾਰਾਜਨ ਅਮਰੀਕਾ ਵਿਚ ਗਾਇਕ ਅਤੇ ਸੰਗੀਤਕਾਰ ਸੀ।

Leave a Reply

Your email address will not be published. Required fields are marked *