ਗੈਂਗਸਟਰ ਦੀਪਕ ਮੁੰਡੀ, ਜੋਕਰ ਤੇ ਪੰਡਿਤ 4 ਤੱਕ ਜੁਡੀਸ਼ੀਅਲ ਰਿਮਾਂਡ ’ਤੇ

ਮਾਨਸਾ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਦੀਪਕ ਮੁੰਡੀ, ਰਜਿੰਦਰ ਜੋਕਰ, ਕਪਿਲ ਪੰਡਿਤ ਅਤੇ ਬਿੱਟੂ ਨੂੰ ਮਾਨਸਾ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋ ਅਦਾਲਤ ਨੇ 4 ਅਕਤੂਬਰ ਤੱਕ ਜੁਡੀਸ਼ੀਅਲ ਰਿਮਾਡ ’ਤੇ ਭੇਜ ਦਿੱਤਾ ਹੈ। ਉਧਰ ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਸ ਰਾਣਾ ਕੰਦੋਵਾਲੀਆ ਮਾਮਲੇ ਵਿਚ ਦੀਪਕ ਮੁੰਡੀ, ਰਜਿੰਦਰ ਜੋਕਰ, ਕਪਿਲ ਪੰਡਿਤ ਨੂੰ ਟ੍ਰਾਂਜ਼ਿਟ ਰਿਮਾਂਡ ’ਤੇ ਲੈਣ ਪਹੁੰਚੀ ਸੀ ਪਰ ਅਦਾਲਤ ਵੱਲੋਂ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਾਰਨ ਅੰਮ੍ਰਿਤਸਰ ਪੁਲਸ ਨੂੰ ਟ੍ਰਾਂਜ਼ਿਟ ਰਿਮਾਂਡ ਨਹੀ ਦਿੱਤਾ ਗਿਆ।

ਦੱਸਣਯੋਗ ਹੈ ਕਿ ਰਾਜਪੁਰਾ ਤੋਂ ਦੀਪਕ ਮੁੰਡੀ ਰਜਿੰਦਰ ਜੋਕਰ ਤੇ ਕਪਿਲ ਪੰਡਿਤ ਨੂੰ 12 ਵਜੇ ਦੇ ਕਰੀਬ ਮਾਨਸਾ ਦੇ ਸਿਵਲ ਹਸਪਤਾਲ ਵਿਚ ਮੈਡੀਕਲ ਲਈ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਇਨ੍ਹਾਂ ਨੂੰ ਸੀ. ਆਈ. ਏ. ਸਟਾਫ਼ ਮਾਨਸਾ ਵਿਚ ਬੰਦ ਕਰ ਦਿੱਤਾ ਗਿਆ ਸੀ ਤਾਂ ਦੇਰ ਸ਼ਾਮ ਇਨ੍ਹਾਂ ਨੂੰ 5 ਵਜੇ ਮਾਨਸਾ ਦੀ ਅਦਾਲਤ ਵਿਚ ਲਿਆਂਦਾ ਗਿਆ ਪਰ ਅਦਾਲਤ ਦਾ ਸਮਾਂ ਬੀਤ ਜਾਣ ਤੋਂ ਬਾਅਦ ਪੁਲਸ ਇਨ੍ਹਾਂ ਚਾਰਾਂ ਨੂੰ ਅਦਾਲਤ ਵਿਚ ਲੈ ਕੇ ਪਹੁੰਚੀ ਪਰ ਮੈਜਿਸਟਰੇਟ ਨਾ ਹੋਣ ਕਾਰਨ ਪੁਲਸ ਮੈਜਿਸਟਰੇਟ ਦਾ ਇੰਤਜ਼ਾਰ ਕਰਦੀ ਰਹੀ ਪਰ ਆਖਿਰਕਾਰ ਇਨ੍ਹਾਂ ਨੂੰ ਮੈਜਿਸਟਰੇਟ ਦੇ ਘਰ ਪੇਸ਼ ਕੀਤਾ ਗਿਆ, ਜਿਥੋਂ ਜੁਡੀਸ਼ਲ ਮੈਜਿਸਟਰੇਟ ਨੇ ਕਪਿਲ ਪੰਡਿਤ, ਦੀਪਕ ਮੁੰਡੀ ਤੇ ਰਜਿੰਦਰ ਜੋਕਰ ਤੇ ਬਿੱਟੂ ਨੂੰ ਚਾਰ ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਅਤੇ ਅੰਮ੍ਰਿਤਸਰ ਪੁਲਸ ਨੂੰ ਬੇਰੰਗ ਪਰਤਣਾ ਪਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਮਾਨਸਾ ਅਦਾਲਤ ਵਿਚ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਮਨਪ੍ਰੀਤ ਰਈਆ ਅਤੇ ਮਨਦੀਪ ਤੂਫਾਨ ਨੂੰ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਵੱਲੋਂ ਇਨ੍ਹਾਂ ਦੇ ਦੋ ਦਿਨਾਂ ਰਿਮਾਂਡ ਵਿਚ ਵਾਧਾ ਕੀਤਾ ਗਿਆ ਹੈ।

Leave a Reply

Your email address will not be published. Required fields are marked *