ਪੱਛਮੀ ਲੀਬੀਆ ‘ਚ ਵਿਰੋਧੀ ਮਿਲੀਸ਼ੀਆ ਦਰਮਿਆਨ ਝੜਪ, 5 ਲੋਕਾਂ ਦੀ ਮੌਤ

ਕਾਹਿਰਾ: ਪੱਛਮੀ ਲੀਬੀਆ ਵਿੱਚ ਵਿਰੋਧੀ ਮਿਲੀਸ਼ੀਆ ਦਰਮਿਆਨ ਇੱਕ ਵਾਰ ਫਿਰ ਝੜਪ ‘ਚ 10 ਸਾਲਾ ਬੱਚੀ ਸਮੇਤ ਘੱਟੋ-ਘੱਟ ਪੰਜ ਲੋਕ ਮਾਰੇ ਗਏ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਪੱਛਮੀ ਸ਼ਹਿਰ ਜ਼ਾਵੀਆ ਵਿੱਚ ਵਿਰੋਧੀ ਮਿਲੀਸ਼ੀਆ ਦਰਮਿਆਨ ਐਤਵਾਰ ਨੂੰ ਇਹ ਝੜਪ ਹੋਈ। ਸਿਹਤ ਮੰਤਰਾਲਾ ਦੀਆਂ ਐਮਰਜੈਂਸੀ ਸੇਵਾਵਾਂ ਨੇ ਕਿਹਾ ਕਿ ਝੜਪ ਵਿੱਚ ਪੰਜ ਲੋਕ ਮਾਰੇ ਗਏ ਅਤੇ ਘੱਟੋ-ਘੱਟ 13 ਹੋਰ ਨਾਗਰਿਕ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਅਗਸਤ ‘ਚ ਵੀ ਰਾਜਧਾਨੀ ਤ੍ਰਿਪੋਲੀ ‘ਚ ਅਜਿਹੀਆਂ ਝੜਪਾਂ ‘ਚ 30 ਤੋਂ ਵੱਧ ਲੋਕ ਮਾਰੇ ਗਏ ਸਨ।

Leave a Reply

Your email address will not be published. Required fields are marked *