ਖਤਰੇ ਦੇ ਨਿਸ਼ਾਨ ਨੇੜੇ ਪੁੱਜਾ ਘੱਗਰ ਨਦੀ ਦਾ ਪਾਣੀ

ਲਹਿਰਾਗਾਗਾ: ਹਲਕਾ ਲਹਿਰਾ ਦੇ ਖਨੌਰੀ-ਮੂਨਕ ਕੋਲੋਂ ਬਹਿਣ ਵਾਲੀ ਘੱਗਰ ਨਦੀ ਅਚਾਨਕ ਇੱਕ ਵਾਰ ਫੇਰ ਪੂਰੇ ਉਫਾਨ ਤੇ ਚੱਲ ਰਹੀ ਹੈ ਅਤੇ ਖਤਰੇ ਦੇ ਨਿਸ਼ਾਨ ਕੋਲ ਪਹੁੰਚ ਗਈ ਹੈ, ਜਿਸ ਕਾਰਨ ਪ੍ਰਸ਼ਾਸਨ ਹਾਈ ਅਲਰਟ ਹੋ ਚੁੱਕਿਆ ਹੈ।ਮੌਕੇ ਤੇ ਜਾ ਕੇ ਪ੍ਰਰਾਪਤ ਕੀਤੀ ਜਾਣਕਾਰੀ ਅਨੁਸਾਰ ਘੱਗਰ ਨਦੀ ਵਿਚ ਪਾਣੀ ਦਾ ਲੈਵਲ 746.3 ਫੁੱਟ ਤੇ ਪਹੁੰਚ ਚੁੱਕਿਆ ਹੈ ਜਦੋਂ ਕਿ ਖ਼ਤਰੇ ਦਾ ਨਿਸ਼ਾਨ 747 ਫੁੱਟ ਹੈ। ਜਿਸ ਕਾਰਨ ਨੇੜੇ ਦੇ ਕਿਸਾਨਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਪਿਛਲੀ ਰਾਤ ਜਾਗ ਕੇ ਹੀ ਲੰਘਾਈ ਹੈ ਨਾਲ ਹੀ ਘੱਗਰ ਦੇ ਕਿਨਾਰੇ ਪਹਿਰਾ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਕਿਸਾਨਾਂ ਦੀ ਝੋਨੇ ਦੀ ਫਸਲ ਪੱਕ ਕੇ ਬਿਲਕੁਲ ਤਿਆਰ ਹੈ।ਹਾਜ਼ਰ ਕਿਸਾਨਾਂ ਨੇ ਦੱਸਿਆ ਕਿ ਨਦੀ ਵਿੱਚ ਹਰੇਕ ਘੰਟੇ ਪਾਣੀ ਦਾ ਲੈਵਲ ਵਧ ਰਿਹਾ ਹੈ। ਜਿਸ ਕਾਰਨ ਜਿੱਥੇ ਪ੍ਰਸ਼ਾਸਨ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ,ਉੱਥੇ ਹੀ ਵਧਦੇ ਲੇਬਲ ਨੂੰ ਦੇਖ ਕੇ ਉੱਥੇ ਜੇਬੀਸੀ ਮਸ਼ੀਨਾਂ ਆਦਿ ਖੜ੍ਹੀਆਂ ਕਰ ਦਿੱਤੀਆਂ ਹਨ ਤਾਂ ਕਿ ਜੇਕਰ ਕਿਸੇ ਪਾਸੋਂ ਘੱਗਰ ਨਦੀ ਵਿਚ ਤਰੇੜ ਨਾ ਆ ਜਾਵੇ ਤਾਂ ਉਸ ਨੂੰ ਤੁਰੰਤ ਸੰਭਾਲਿਆ ਜਾ ਸਕੇ। ਕਿਸਾਨ ਪੇ੍ਮ ਸਿੰਘ ਨੇ ਕਿਹਾ ਕਿ ਸਾਨੂੰ ਨੀਂਦ ਨਹੀਂ ਆ ਰਹੀ, ਕਿਉਂਕਿ ਇਹ ਪਹਿਲੀ ਵਾਰ ਹੋਇਆ ਹੈ, ਕਿ ਜਦੋਂ ਪੱਕੀ ਜੀਰੀ ਦੀ ਫਸਲ ਸਮੇਂ ਘੱਗਰ ਦੇ ਪਾਣੀ ਦਾ ਲੇਬਰ ਇੰਨਾ ਵਧਿਆ ਹੋਵੇ। ਇਸ ਸਮੇਂ ਤੁਰੰਤ ਜਾਇਜ਼ਾ ਲੈਣ ਪਹੁੰਚੇ ਹਲਕਾ ਲਹਿਰਾ ਦੇ ਐਮਐਲਏ ਬਰਿੰਦਰ ਗੋਇਲ ਐਡਵੋਕੇਟ ਨੇ ਦੱਸਿਆ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪਿਛਲੇ ਅੱਠ ਘੰਟਿਆਂ ਤੋਂ ਪਾਣੀ ਦਾ ਲੈਵਲ ਇੱਥੇ ਹੀ ਰੁਕਿਆ ਹੋਇਆ ਹੈ। ਅਸੀਂ ਨੇ ਸਾਰਾ ਪ੍ਰਸ਼ਾਸਨ ਅਲਰਟ ਕਰ ਦਿੱਤਾ ਹੈ। ਜਿਸ ਸਾਮਾਨ ਦੀ ਜ਼ਰੂਰਤ ਹੈ ਉਹ ਮੌਕੇ ਤੇ ਪਹੁੰਚਾ ਦਿੱਤਾ ਗਿਆ ਹੈ।ਉਨਾਂ੍ਹ ਕਿਹਾ ਕਿ ਕਈ ਦਿਨ ਪਈਆਂ ਬਾਰਸ਼ਾਂ ਅਤੇ ਪਿੱਛੋਂ ਪਾਣੀ ਦੇ ਤੇਜ਼ ਵਹਾਅ ਕਾਰਨ ਅਜਿਹੀ ਸਥਿਤੀ ਪੈਦਾ ਹੋਈ ਹੈ, ਪੰ੍ਤੂ ਪ੍ਰਸ਼ਾਸਨ ਪੂਰੀ ਤਰਾਂ੍ਹ ਤਿਆਰ ਹੈ ਕੋਈ ਵੀ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉਨਾਂ੍ਹ ਕਿਹਾ ਕਿ ਇਸ ਤੋਂ ਪਹਿਲਾਂ ਹੀ ਸਮਾਂ ਰਹਿੰਦੇ ਅਸੀਂ ਘੱਗਰ ਨਦੀ ਦੀ ਸਫਾਈ ਕਰਵਾ ਦਿੱਤੀ ਸੀ ਨਹੀਂ ਤਾਂ ਹੁਣ ਤੱਕ ਘੱਗਰ ਟੁੱਟ ਜਾਣਾ ਸੀ।ਇਸ ਲਈ ਪ੍ਰਸ਼ਾਸਨ ਹਮੇਸ਼ਾ ਕਿਸਾਨਾਂ ਦੀ ਹਿਫ਼ਾਜ਼ਤ ਲਈ ਪੂਰੀ ਤਰਾਂ੍ਹ ਚੌਕਸ ਹੈ।

Leave a Reply

Your email address will not be published. Required fields are marked *