ਪੰਜਾਬ ਪੁਲਿਸ ‘ਚ 1191 ਪੋਸਟਾਂ ‘ਤੇ ਭਰਤੀ ਲਈ ਪੇਪਰਾਂ ਦੀਆਂ ਤਰੀਕਾਂ ਦਾ ਐਲਾਨ

ਚੰਡੀਗੜ੍ਹ: ਪੰਜਾਬ ਪੁਲਿਸ ‘ਚ ਭਰਤੀ ਲਈ ਅਪਲਾਈ ਕਰਨ ਵਾਲੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। 1191 ਖ਼ਾਲੀ ਪਈਆਂ ਪੋਸਟਾਂ ਦੀ ਭਰਤੀ ਲਈ ਹੋਣ ਵਾਲੇ ਐਗਜ਼ਾਮ ਦਾ ਸ਼ਡਿੂਲ ਜਾਰੀ ਹੋ ਗਿਆ ਹੈ। 14 ਤੋਂ 16 ਅਕਤੂਬਰ ਤਕ ਐਗਜ਼ਾਮ ਲਏ ਜਾਣਗੇ। ਜਲਦ ਹੀ ਐਡਮਿਟ ਕਾਰਡ ਵੈੱਬਸਾਈਟ punjabpolice.gov.in ‘ਤੇ ਅਪਲੋਡ ਕਰ ਦਿੱਤੇ ਜਾਣਗੇ।

ਕਾਂਸਟੇਬਲ ਇੰਟੈਲੀਜੈਂਸ ਐਂਡ ਇਨਵੈਸਟੀਗੇਸ਼ਨ ਕੈਡਰ ਦਾ ਐਗਜ਼ਾਮ 14 ਅਕਤੂਬਰ ਨੂੰ ਸਵੇਰੇ 9 ਤੋਂ ਦੁਪਹਿਰੇ 12 ਵਜੇ ਤਕ ਹੋਵੇਗਾ। 15 ਅਕਤੂਬਰ ਨੂੰ ਇਨਵੈਸਟੀਗੇਸ਼ਨ ਕੈਂਡਰ ਦੇ ਹੈੱਡ ਕਾਂਸਟੇਬਲ ਭਰਤੀ ਦਾ ਪਹਿਲਾ ਪੇਪਰ ਸਵੇਰੇ 9 ਤੋਂ 11 ਵਜੇ ਤਕ ਹੋਵੇਗਾ। ਦੂਸਰਾ ਪੇਪਰ ਦੁਪਹਿਰ 3 ਤੋਂ ਸ਼ਾਮ 5 ਵਜੇ ਤਕ ਹੋਵੇਗਾ। 16 ਅਕਤੂਬਰ ਨੂੰ ਡਿਸਟ੍ਰਿਕਟ ਪੁਲਿਸ ਲਈ ਐਗਜ਼ਾਮ ਹੋਵੇਗਾ। ਇਸ ਪੋਸਟ ਲਈ ਵੀ 2 ਪੇਪਰ ਹੋਣਗੇ। ਪਹਿਲਾ ਸਵੇਰੇ 9 ਵਜੇ ਤੇ ਦੂਸਰਾ ਦਪੁਹਿਰੇ 3 ਵਜੇ ਤੋਂ ਸ਼ੁਰੂ ਹੋਵੇਗਾ। ਭਰਤੀ ਪ੍ਰੀਖਿਆ ਆਪਟੀਕਲ ਮਾਰਕ ਰਿਕੋਗਨਿਸ਼ਨ (OMR) ਬੇਸਡ ਰਹੇਗੀ, ਤਾਂ ਜੋ ਪ੍ਰੀਖਿਆ ਪੱਤਰ ਲੀਕ ਹੋਣ ਤੇ ਹਰ ਤਰ੍ਹਾਂ ਦੀ ਸੁਰੱਖਿਆ ਸੰਬੰਧੀ ਚਿੰਤਾਵਾਂ ਤੋਂ ਬਚਿਆ ਜਾ ਸਕੇ।

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਸਾਲ 2011 ‘ਚ ਡਾਇਰੈਕਟ ਸਬ-ਇੰਸਪੈਕਟਰ ਦੀ ਭਰਤੀ ਕੀਤੀ ਸੀ ਪਰ ਕਿਸੇ ਕਾਰਨ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਕਾਰਨ ਸਾਲ 2013 ‘ਚ ਉਮੀਦਵਾਰਾਂ ਦੀ ਚੋਣ ਕੀਤੀ ਗਈ ਸੀ ਅਤੇ ਸਾਲ 2014 ਵਿੱਚ ਉਨ੍ਹਾਂ ਦੀ ਜੁਆਇਨਿੰਗ ਹੋ ਸਕੀ ਸੀ। ਇਸ ਤੋਂ ਬਾਅਦ ਸਾਲ 2015 ‘ਚ 110 ਦੇ ਕਰੀਬ ਮਹਿਲਾ ਸਿਪਾਹੀਆਂ ਦੀ ਭਰਤੀ ਕੀਤੀ ਗਈ ਸੀ। ਸਾਲ 2016 ਵਿੱਚ ਵੀ ਮਹਿਲਾ ਸਿਪਾਹੀਆਂ ਦੀਆਂ 235 ਦੇ ਕਰੀਬ ਅਸਾਮੀਆਂ ਤੇ 210 ਦੇ ਕਰੀਬ ਪੁਰਸ਼ਾਂ ਦੀ ਭਰਤੀ ਕੀਤੀ ਗਈ ਸੀ।

Leave a Reply

Your email address will not be published. Required fields are marked *