ਪੁੱਤਰ ਨੂੰ ਪੁਲਸ ਤੋਂ ਛੁਡਾਉਣ ਦੇ ਨਾਂ ‘ਤੇ 11 ਲੱਖ, 30 ਹਜ਼ਾਰ ਦੀ ਠੱਗੀ

ਚੰਡੀਗੜ੍ਹ : ਕੈਨੇਡਾ ’ਚ ਇਕ ਹਾਦਸੇ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਪੁੱਤਰ ਨੂੰ ਰਿਹਾਅ ਕਰਵਾਉਣ ਦੀ ਗੱਲ ਕਹਿ ਕੇ ਔਰਤ ਨਾਲ 11 ਲੱਖ 30 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ। ਇਸ ਤੋਂ ਬਾਅਦ ਭਰਾ ਨੂੰ ਆਨਲਾਈਨ ਦੇਖ ਕੇ ਭੈਣ ਨੇ ਹਾਦਸੇ ਸਬੰਧੀ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਘਰ ’ਚ ਸੌਂ ਰਿਹਾ ਹੈ ਅਤੇ ਕੋਈ ਹਾਦਸਾ ਨਹੀਂ ਹੋਇਆ ਹੈ। ਔਰਤ ਨਾਲ ਠੱਗੀ ਦਾ ਪਤਾ ਲੱਗਣ ’ਤੇ ਸੈਕਟਰ-27 ਦੇ ਵਸਨੀਕ ਗਜਿੰਦਰ ਸਿੰਘ ਢਿੱਲੋਂ ਨੇ ਮਾਮਲੇ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਕੀਤੀ। ਸਾਈਬਰ ਸੈੱਲ ਨੇ ਗਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਸ ਤੋਂ ਬਾਅਦ ਔਰਤ ਨੇ ਮਾਮਲੇ ਦੀ ਜਾਣਕਾਰੀ ਧੀ ਨੂੰ ਦਿੱਤੀ। ਧੀ ਨੇ ਫੋਨ ’ਚ ਦੇਖਿਆ ਤਾਂ ਉਸ ਦਾ ਭਰਾ ਜੈਦੀਪ ਆਨਲਾਈਨ ਸੀ। ਜਦੋਂ ਉਸ ਨੇ ਆਪਣੇ ਭਰਾ ਨੂੰ ਮੈਸੇਜ ਕਰ ਕੇ ਹਾਦਸੇ ਸਬੰਧੀ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਸੌਂ ਰਿਹਾ ਸੀ ਅਤੇ ਉਸ ਨਾਲ ਕੋਈ ਹਾਦਸਾ ਨਹੀਂ ਹੋਇਆ। ਧੋਖਾਦੇਹੀ ਦਾ ਪਤਾ ਲੱਗਣ ’ਤੇ ਉਸ ਨੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ।

Leave a Reply

Your email address will not be published. Required fields are marked *