ਯੂਜ਼ਰਜ਼ ਦੇ ਨਿਸ਼ਾਨੇ ‘ਤੇ ‘ਗੂਗਲ ਪੇਅ’, ਟਵਿੱਟਰ ‘ਤੇ ਕੱਢ ਰਹੇ ਭੜਾਸ, ਜਾਣੋ ਕੀ ਹੈ ਮਾਮਲਾ

ਯੂ.ਪੀ.ਆਈ. ਬੇਸਜ ਪੇਮੈਂਟ ਐਪ ‘ਗੂਗਲ ਪੇਅ’ ਲੋਕਾਂ ਦੇ ਨਿਸ਼ਾਨੇ ’ਤੇ ਆ ਗਿਆ ਹੈ। Google Pay ਜਾਂ GPay ਰਾਹੀਂ ਕੈਸ਼ਬੈਕ ਨਾ ਮਿਲਣ ’ਤੇ ਯੂਜ਼ਰਜ਼ ਨਾਰਾਜ਼ ਚੱਲ ਰਹੇ ਹਨ। ਇਸਨੂੰ ਲੈ ਕੇ ਟਵਿਟਰ ’ਤੇ #GPay ਵੀ ਟ੍ਰੈਂਡ ਕਰ ਰਿਹਾ ਹੈ। ਦੱਸ ਦੇਈਏ ਕਿ ਗੂਗਲ ਪੇਅ ਇਕ ਮੋਬਾਇਲ ਪੇਮੈਂਟ ਸਰਵਿਸ ਹੈ, ਇਸਨੂੰ ਗੂਗਲ ਨੇ ਤਿਆਰ ਕੀਤਾ ਹੈ।

ਪਹਿਲਾਂ ਮਿਲਦੇ ਸਨ ਕਾਫੀ ਕੈਸ਼ਬੈਕ ਰਿਵਾਰਡਸ

ਜਦੋਂ GPay ਨੂੰ ਲਾਂਚ ਕੀਤਾ ਗਿਆ ਸੀ, ਉਦੋਂ ਇਸ ਰਾਹੀਂ ਪੇਮੈਂਟ ਕਰਨ ’ਤੇ ਯੂਜ਼ਰਜ਼ ਨੂੰ ਕੈਸ਼ਬੈਕ ਮਿਲਦੇ ਸਨ। ਸ਼ੁਰੂਆਤੀ ਦੌਰ ’ਚ ਕੰਪਨੀ ਕਈ ਸਕ੍ਰੈਚ ਕਾਰਡ ਯੂਜ਼ਰਜ਼ ਨੂੰ ਦਿੰਦੀ ਸੀ। ਇਸ ਨਾਲ ਯੂਜ਼ਰਜ਼ ਨੂੰ ਫਾਈਨੈਂਸ਼ੀਅਲ ਪ੍ਰੋਫਿਟ ਹੁੰਦਾ ਸੀ। ਹੁਣ ਯੂਜ਼ਰਜ਼ ਨੂੰ ਨਾ ਦੇ ਬਰਾਬਰ ਕੈਸ਼ਬੈਕ ਮਿਲਦੇ ਹਨ। ਕੰਪਨੀ ਦੇ ਇਸ ਰਵੱਈਏ ਤੋਂ ਯੂਜ਼ਰਜ਼ ਨਾਰਾਜ਼ ਚੱਲ ਰਹੇ ਹਨ। ਗੂਗਲ ਪੇਅ ਅਜੇ ਵੀ ਯੂਜ਼ਰਜ਼ ਨੂੰ ਸਕ੍ਰੈਚ ਕਾਰਡ ਦਿੰਦਾ ਹੈ ਪਰ ਇਸ ਨਾਲ ਯੂਜ਼ਰਜ਼ ਨੂੰ ਡਿਸਕਾਊਂਟ ਦਾ ਫਾਇਦਾ ਮਿਲਦਾ ਹੈ। ਯਾਨੀ ਕਿਸੇ ਖਾਸ ਸਾਮਾਨ ਨੂੰ ਖਾਸ ਵੈੱਬਸਾਈਟ ਤੋਂ ਖ਼ਰੀਦਣ ’ਤੇ ਹੀ ਡਿਸਕਾਊਂਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਟਵਿਟਰ ’ਤੇ ਹੋ ਰਿਹਾ ਟ੍ਰੈਂਡ

ਟਵਿਟਰ ’ਤੇ ਇਕ ਯੂਜ਼ਰ ਨੇ #GPay ਦੇ ਨਾਲ ਟਵੀਟ ਕੀਤਾ ਅਤੇ ਲਿਖਿਆ- ਲੋਕਾਂ ਨੂੰ ਪਾਗਲ ਬਣਾਉਣ ਦਾ ਕੀ ਸ਼ਾਨਦਾਰ ਤਰੀਕਾ ਹੈ, ਲੋਕਾਂ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ।

PunjabKesari

 

 

ਇਕ ਹੋਰ ਟਵਿਟਰ ਯੂਜ਼ਰ ਨੇ ਪੁਰਾਣੇ ਗੂਗਲ ਪੇਅ ਦੇ ਕੈਸ਼ਬੈਕ ਆਫਰਜ਼ ਅਤੇ ਮੌਜੂਦਾ Gpay ਦੇ ਰਿਵਾਰਡਸ ਨੂੰ ਕੰਪੇਅਰ ਕਰਦੇ ਹੋਏ ਸਕਰੀਨਸ਼ਾਟ ਸ਼ੇਅਰ ਕੀਤਾ ਹੈ।

PunjabKesari

ਇਹ ਵੀ ਪੜ੍ਹੋ– 5G ਦਾ ਕਮਾਲ! ਸਿਰਫ਼ ਇੰਨੇ ਸਕਿੰਟਾਂ ’ਚ ਡਾਊਨਲੋਡ ਹੋਈ 5GB ਦੀ ਮੂਵੀ

ਇਕ ਟਵਿਟਰ ਯੂਜ਼ਰ ਨੇ ਟਵੀਟਰ ਕਰਦੇ ਹੋਏ ਲਿਖਿਆ ਹੈ ਕਿ Gpay ਸਿਰਫ ਮੋਬਾਇਲ ਸਕਰੀਨ ਨੂੰ ਸਾਫ ਕਰਨ ਲਈ ਸਹੀ ਹੈ।

PunjabKesari

ਇਕ ਹੋਰ ਟਵਿਟਰ ਯੂਜ਼ਰ ਨੇ ਲਿਖਿਆ ਹੈ ਕਿ ਗੂਗਲ ਪੇਅ ਉਦੋਂ ਅਤੇ ਹੁਣ, ਮੈਨੂੰ ਖੁਸ਼ੀ  ਹੈ ਕਿ ਇਹ ਹੈਸ਼ਟੈਗ ਟ੍ਰੈਂਡ ਹੋ ਰਿਹਾ ਹੈ।

PunjabKesari

 

ਇਕ ਟਵਿਟਰ ਯੂਜ਼ਰ ਨੇ ਲਿਖਿਆ ਹੈ ਕਿ Gpay ਯੂਜ਼ਲੈੱਸ ਹੈ।

PunjabKesari

 

Leave a Reply

Your email address will not be published. Required fields are marked *