ਮਹਿੰਦਰ ਕੇਪੀ ਦੀ ਗੱਡੀ ਦਾ ਐਕਸੀਡੈਂਟ

ਫਿਲੌਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਸੜਕ ਹਾਦਸੇ ‘ਚ ਵਾਲ-ਵਾਲ ਬਚੇ ਜਦਕਿ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਜਾਣਕਾਰੀ ਮੁਤਾਬਕ ਕੇ. ਪੀ. ਆਪਣੇ ਪਰਿਵਾਰ ਸਮੇਤ ਫਿਲੌਰ ‘ਚ ਇਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਧਰਮਿੰਦਰ ਸਿੰਘ ਅਟਵਾਲ ਵੀ ਆਏ ਹੋਏ ਸਨ।

ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਕਾਰ ਨੂਰਮਹਿਲ ਰੋਡ ਪ੍ਰੀਤਮ ਪੈਲੇਸ ਵੱਲ ਜਾ ਰਹੀ ਸੀ ਅਤੇ ਪੁਲਸ ਪਾਇਲਟ ਦੀ ਕਾਰ ਉਨ੍ਹਾਂ ਦੀ ਕਾਰ ਦੇ ਅੱਗੇ ਜਾ ਰਹੀ ਸੀ। ਜਿਸ ਦੌਰਾਨ ਇਕ ਪਾਸੇ ਤੋਂ ਇੱਕ ਟਰੈਕਟਰ-ਟਰਾਲੀ ਆ ਗਈ ਅਤੇ ਸਾਬਕਾ ਮੰਤਰੀ ਕੇ. ਪੀ. ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰ ਕੇ ਮੁਲਜ਼ਮ ਕਾਰ ਨੂੰ ਨੁਕਸਾਨ ਪਹੁੰਚਾ ਕੇ ਮੌਕੇ ਤੋਂ ਫਰਾਰ ਹੋ ਗਏ। ਗਨੀਮਤ ਇਹ ਰਹੀ ਕਿ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਥਾਨਕ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *