ਦੋ ਸਾਲ ਪਹਿਲਾਂ ਸ਼ਰਧਾ ਨੂੰ ਹਸਪਤਾਲ ਲੈ ਕੇ ਆਇਆ ਸੀ ਆਫ਼ਤਾਬ, ਮੋਢੇ ਤੇ ਪਿੱਠ ‘ਚ ਸੀ ਅਸਹਿ ਦਰਦ, ਮੁੰਬਈ ਦੇ ਡਾਕਟਰ ਨੇ ਕੀਤਾ ਖ਼ੁਲਾਸਾ

ਨਵੀਂ ਦਿੱਲੀ/ਮੁੰਬਈ : ਮੁੰਬਈ ਦੀ ਇੱਕ ਮੁਟਿਆਰ ਸ਼ਰਧਾ ਵਾਕਰ ਦੇ ਕਤਲ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਜਾਂਚ ਦੌਰਾਨ ਨਿੱਤ ਨਵੇਂ ਅਤੇ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਸ਼ਰਧਾ ਦੇ ਦੋਸਤਾਂ ਤੋਂ ਬਾਅਦ ਮੁੰਬਈ ਦੇ ਇਕ ਡਾਕਟਰ ਦਾ ਬਿਆਨ ਵੀ ਇਸ ਗੱਲ ਦੀ ਪੁਸ਼ਟੀ ਕਰ ਰਿਹਾ ਹੈ ਕਿ ਉਸ ਦਾ ਬੁਆਏਫ੍ਰੈਂਡ ਆਫਤਾਬ ਅਮੀਨ ਪੂਨਾਵਾ ਵਾਲਾ ਉਸ ਨੂੰ ਬੇਰਹਿਮੀ ਨਾਲ ਕੁੱਟਦਾ ਸੀ। ਇਕ ਦੋਸਤ ਨੇ ਕੁੱਟਮਾਰ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਦੇ ਚਿਹਰੇ ‘ਤੇ ਜ਼ਖਮ ਹਨ।

ਮੁੰਬਈ ਦੇ ਨਾਲਾਸੋਪਾਰਾ ਇਲਾਕੇ ‘ਚ ਸਥਿਤ ਓਜ਼ੋਨ ਮਲਟੀਸਪੈਸ਼ਲਿਟੀ ਹਸਪਤਾਲ ਦੇ ਡਾ.ਐੱਸ.ਪੀ. ਸ਼ਿੰਦੇ ਮੁਤਾਬਕ ਉਨ੍ਹਾਂ ਨੂੰ ਪਿੱਠ ਅਤੇ ਮੋਢਿਆਂ ‘ਚ ਅਸਹਿ ਦਰਦ ਕਾਰਨ ਸਾਲ 2000 ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਉਸ ਨੂੰ ਕੋਈ ਸੱਟ ਨਹੀਂ ਲੱਗੀ, ਸਿਰਫ ਦਰਦ ਹੋਇਆ। ਡਾ.ਐਸ.ਪੀ ਸ਼ਿੰਦੇ ਅਨੁਸਾਰ ਸ਼ਰਧਾ ਦੇ ਦਾਖ਼ਲ ਹੋਣ ਸਮੇਂ ਆਫ਼ਤਾਬ ਖ਼ੁਦ ਉੱਥੇ ਮੌਜੂਦ ਸੀ, ਪਰ ਲੜਕੀ ਦੇ ਪਰਿਵਾਰ ਵਿੱਚੋਂ ਕੋਈ ਨਹੀਂ ਆਇਆ।

ਫੋਰੈਂਸਿਕ ਟੀਮ ਖ਼ੂਨ ਦੇ ਧੱਬੇ ਲੱਭਣ ਵਿੱਚ ਵਹਾ ਰਹੀ ਹੈ ਪਸੀਨਾ

ਫੋਰੈਂਸਿਕ ਮਾਹਿਰਾਂ ਅਨੁਸਾਰ ਜਿਸ ਸੀਨ ਤੋਂ ਸਬੂਤ ਨਸ਼ਟ ਕੀਤੇ ਗਏ ਹਨ ਜਾਂ ਉਹ ਸੀਨ ਕੁਝ ਮਹੀਨੇ ਪੁਰਾਣਾ ਹੈ। ਉੱਥੇ ਬੈਂਜੀਨ ਦਾ ਟੈਸਟ ਕੀਤਾ ਜਾਂਦਾ ਹੈ। ਜਿੱਥੇ ਇਸ ਵਿੱਚ ਸ਼ੱਕ ਹੁੰਦਾ ਹੈ, ਉੱਥੇ ਕੈਮੀਕਲ ਪਾ ਦਿੱਤਾ ਜਾਂਦਾ ਹੈ। ਜੇਕਰ ਕੈਮੀਕਲ ਦਾ ਰੰਗ ਲਾਲ ਹੋ ਜਾਂਦਾ ਹੈ, ਤਾਂ ਨਮੂਨਾ ਖੂਨ ਦੇ ਧੱਬੇ ਵਜੋਂ ਲਿਆ ਜਾਂਦਾ ਹੈ। ਪੁਲਿਸ ਨੇ ਦੋ ਦਿਨ ਤੱਕ ਆਫਤਾਬ ਦੇ ਘਰ ਦੀ ਜਾਂਚ ਕੀਤੀ। ਇਸ ‘ਚ ਬਾਥਰੂਮ ਅਤੇ ਰਸੋਈ ‘ਚ ਸਿਲੰਡਰ ਰੱਖਣ ਵਾਲੀ ਜਗ੍ਹਾ ‘ਤੇ ਖੂਨ ਦੇ ਧੱਬੇ ਪਾਏ ਗਏ ਹਨ।

ਦੋਸ਼ ਹੈ ਕਿ ਬੁਆਏਫ੍ਰੈਂਡ ਆਫਤਾਬ ਨੇ 18 ਮਈ 2022 ਦੀ ਰਾਤ ਨੂੰ ਸ਼ਰਧਾ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਬਾਜ਼ਾਰ ਤੋਂ ਆਰਾ ਅਤੇ ਪਾਲੀਥੀਨ ਖਰੀਦਿਆ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਸ਼ਰਧਾ ਦੀ ਲਾਸ਼ ਦੇ ਟੁਕੜੇ 18 ਪੋਲੀਥੀਨ ਵਿਚ ਰੱਖੇ ਹੋਏ ਸਨ।

ਕੂੜੇ ‘ਚ ਸ਼ਰਧਾ ਵਾਕਰ ਦੇ ਕੱਪੜੇ ਲੱਭ ਰਹੀ ਹੈ ਪੁਲਿਸ

ਆਫਤਾਬ ਨੇ ਸ਼ਰਧਾ ਦੇ ਖੂਨ ਨਾਲ ਲਿਬੜੇ ਕੱਪੜੇ ਨਿਗਮ ਦੀ ਕੂੜਾ ਚੁੱਕਣ ਵਾਲੀ ਗੱਡੀ ‘ਚ ਸੁੱਟ ਦਿੱਤੇ ਸਨ। ਜਾਂਚ ਵਿਚ ਪੁਲਿਸ ਨੂੰ ਪਤਾ ਲੱਗਾ ਹੈ ਕਿ ਇਹ ਵਾਹਨ ਦੋ ਥਾਵਾਂ ‘ਤੇ ਕੂੜਾ ਸੁੱਟਦਾ ਹੈ। ਉਨ੍ਹਾਂ ਦੋਵਾਂ ਥਾਵਾਂ ‘ਤੇ ਸਫ਼ਾਈ ਕਰਮਚਾਰੀਆਂ ਦੀ ਮਦਦ ਨਾਲ ਪੁਲਿਸ ਸ਼ਰਧਾ ਦੇ ਕੱਪੜਿਆਂ ਦੀ ਤਲਾਸ਼ ਕਰ ਰਹੀ ਹੈ।

Leave a Reply

Your email address will not be published. Required fields are marked *