ਏਲਨ ਮਸਕ ਦੀ ਵੱਡੀ ਪਲਾਨਿੰਗ, ਪਾਲਿਸੀ ਦਾ ਉਲੰਘਣ ਕਰਨ ਵਾਲੇ ਯੂਜ਼ਰਜ਼ ਨੂੰ ਹੋਵੇਗੀ ਜੇਲ੍ਹ!

ਟਵਿਟਰ ਦਾ ਮਾਲਿਕ ਬਣਨ ਤੋਂ ਬਾਅਦ ਏਲਨ ਮਸਕ ਮਾਈਕ੍ਰੋ-ਬਲਾਗਿੰਗ ਸਾਈਟ ’ਚ ਲਗਾਤਾਰ ਬਦਲਾਅ ਕਰ ਰਹੇ ਹਨ। ਪੋਲ ਰਾਹੀਂ ਉਹ ਪਰਮਾਨੈਂਟ ਬੈਨ ਅਕਾਊਂਟ ਤੋਂ ਬੈਨ ਵੀ ਹਟਾ ਰਹੇ ਹਨ। ਇਸਤੋਂ ਇਲਾਵਾ ਕਈ ਨਵੇਂ ਫੀਚਰ ’ਤੇ ਕੰਮ ਕਰਰਹੇ ਹਨ। ਮਾਲਿਕ ਬਣਨ ਤੋਂ ਬਾਅਦ ਏਲਨ ਮਸਕ ਹਜ਼ਾਰਾਂ ਲੋਕਾਂ ਦੀ ਨੌਕਰੀ ਖ਼ਤਮ ਕਰ ਚੁੱਕੇ ਹਨ ਅਤੇ ਕਈ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਲਹਾਲ ਟਵਿਟਰ ’ਚ ਸਿਰਫ 50 ਕਾਮੇਂ ਕੰਮ ਕਰ ਰਹੇ ਹਨ ਜਿਨ੍ਹਾਂ  ਦੀ ਗਿਣਤੀ ਪਹਿਲਾਂ 7,500 ਸੀ।

ਦਰਅਸਲ, ਇਹ ਜੇਲ੍ਹ ਅਸਲ ਜੇਲ੍ਹ ਨਹੀਂ ਸਗੋਂ ਇਕ ਵਰਚੁਅਲ ਜੇਲ੍ਹ ਹਵੇਗੀ। ਪਾਲਿਸੀ ਉਲੰਘਣ ਹੋਣ ’ਤੇ ਯੂਜ਼ਰਜ਼ ਨੂੰ ਇਸੇ ਵਰਚੁਅਲ ਜੇਲ੍ਹ ’ਚ ਕੈਦ ਕੀਤਾ ਜਾਵੇਗਾ, ਹਾਲਾਂਕਿ, ਇਹ ਫੀਚਰ ਅਜੇ ਆਇਆ ਨਹੀਂ ਹੈ। ਇਕ ਯੂਜ਼ਰ ਦੇ ਸੁਝਾਅ ’ਤੇ ਏਲਨ ਮਸਕ ਨੇ ਹਾਮੀ ਭਰੀ ਹੈ। ਜੇਕਰ ਅਸਲ ’ਚ ਵਰਚੁਅਲ ਜੇਲ੍ਹ ਦਾ ਫੀਚਰ ਆਉਂਦਾ ਹੈ ਤਾਂ ਪਾਲਿਸੀ ਦਾ ਉਲੰਘਣ ਕਰਨ ਤੋਂ ਬਾਅਦ ਯੂਜ਼ਰਜ਼ ਦੀ ਪ੍ਰੋਫਾਈਲ ਫੋਟੋ ’ਤੇ ਜੇਲ੍ਹ ਦਾ ਆਈਕਨ ਲੱਗ ਜਾਵੇਗਾ। ਇਸ ਤੋਂ ਬਾਅਦ ਉਹ ਕਿਸੇ ਵੀ ਤਰ੍ਹਾਂ ਦਾ ਟਵੀਟ ਨਹੀਂ ਕਰ ਸਕੋਗਾ ਅਤੇ ਨਾ ਹੀ ਕਿਸੇ ਪੋਸਟ ’ਤੇ ਲਾਈਕ ਜਾਂ ਕੁਮੈਂਟ ਕਰ ਸਕੇਗਾ। ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਜੇਲ੍ਹ ਦੇ ਆਈਕਨ ਦੇ ਨਾਲ ਯੂਜ਼ਰਜ਼ ਨੂੰ ਦੱਸਿਆ ਜਾਵੇਗਾ ਕਿ ਉਨ੍ਹਾਂ ਦਾ ਅਕਾਊਂਟ ਜੇਲ੍ਹ ਤੋਂ ਕਦੋਂ ਮੁਕਤ ਹੋਵੇਗਾ।

Leave a Reply

Your email address will not be published. Required fields are marked *