ਇੱਕ ਬਿਆਨ ਤੋਂ ਘਬਰਾਏ ਰਾਜਾ ਵੜਿੰਗ ਨੇ ਅੰਮ੍ਰਿਤਪਾਲ ਮਹਿਰੋਂ ਖ਼ਿਲਾਫ਼ ਪਰਚਾ ਦਰਜ ਕਰਵਾਇਆ

ਲੁਧਿਆਣਾ : ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਅੰਮ੍ਰਿਤਪਾਲ ਸਿੰਘ ਉੱਪਰ ਦੋਸ਼ ਹੈ ਕਿ ਉਸਨੇ ਹਥਿਆਰਾਂ ਨੂੰ ਪ੍ਰਮੋਟ ਕਰਦੇ ਹੋਏ ਸੋਸ਼ਲ ਮੀਡੀਆ ਉਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਧਮਕੀ ਦਿੱਤੀ ਸੀ| ਇਸ ਮਾਮਲੇ ਵਿੱਚ ਏਸੀਪੀ ਸੁਮਿਤ ਸੂਦ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਐਫ਼ ਆਈ ਆਰ ਦਰਜ ਕਰਵਾਈ।

ਜਾਂਚ ਦੌਰਾਨ ਸੁਮਿਤ ਸੂਦ ਨੇ ਸੈਮੀਨਾਰ ‘ਚ ਜਾਣਕਾਰੀ ਦਿੱਤੀ ਹੈ ਕਿ ਉਹ ਭਾਈ ਬਾਲਾ ਚੌਕ ਵਿਚ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੰਵਰਪਾਲ ਮੀਡੀਆ ਦੇ ਇੱਕ ਚੈਨਲ ਤੇ ਇੰਟਰਵਿਊ ਦੇ ਰਿਹਾ ਹੈ ਜਿਸ ਵਿਚ ਉਸ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਆਖਿਆ ਕਿ ਕੀ ਉਹ ਲੋਕ 32 ਅਤੇ 12 ਬੋਰ ਦੀ ਦੇਖ ਕੇ ਚੀਕਾਂ ਮਾਰਨ ਲੱਗ ਪਏ ਹਨ। ਅੰਮ੍ਰਿਤਪਾਲ ਨੇ ਇਹ ਵੀ ਆਖਿਆ ਕਿ ਜਿਹੜੇ ਹਥਿਆਰ ਉਨ੍ਹਾਂ ਨੇ ਸ਼ੋਅ ਨਹੀਂ ਕੀਤੇ ਉਹ ਦੇਖ ਕੇ ਤਾਂ ਇਹ ਲੋਕ ਜ਼ਹਿਰ ਖਾ ਲੈਣਗੇ। ਸੂਦ ਵੱਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਇਸ ਭਿਆਨਕ ਧਾਰਾਵਾਂ ਦੇ ਤਹਿਤ ਮੋਗਾ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿਚ ਗਿਰਫਤਾਰੀ ਅਜੇ ਬਾਕੀ ਹੈ|

Leave a Reply

Your email address will not be published. Required fields are marked *