ਹਾਈ ਕੋਰਟ ਵਲੋਂ ਪੰਜਾਬ ਪੁਲੀਸ ਦੀ ‘ਅਸਲੀ ਦੋਸ਼ੀਆਂ ਨੂੰ ਬਚਾਉਣ ਲਈ ਹਥਕੰਡੇ ਵਰਤਣ’ ’ਤੇ ਖਿਚਾਈ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਸ਼ਾ ਤਸਕਰੀ ਮਾਮਲੇ ਵਿੱਚ ਪੰਜਾਬ ਪੁਲੀਸ ਦੀ ‘ਅਸਲੀ ਦੋਸ਼ੀਆਂ ਨੂੰ ਬਚਾਊਣ ਲਈ ਹਥਕੰਡੇ ਵਰਤਣ’ ’ਤੇ ਖਿਚਾਈ ਕਰਦਿਆਂ ਕੇਸ ਸਬੰਧੀ ਵਿਸ਼ੇਸ਼ ਟੀਮ ਬਣਾ ਕੇ ਮੁੜ ਜਾਂਚ ਕਰਵਾਊਣ ਦੇ ਆਦੇਸ਼ ਦਿੱਤੇ ਹਨ। ਸੂਬੇ ਦੇ ਡੀਜੀਪੀ ਵਲੋਂ ਬਣਾਈ ਜਾਣ ਵਾਲੀ ‘ਸੀਨੀਅਰ ਅਫਸਰਾਂ’ ਦੀ ਜਾਂਚ ਟੀਮ ਦੀ ਅਗਵਾਈ ਆਈਜੀਪੀ ਪੱਧਰ ਦੇ ਅਧਿਕਾਰੀ ਵਲੋਂ ਕੀਤੀ ਜਾਵੇਗੀ। ਜਸਟਿਸ ਫ਼ਤਿਹ ਦੀਪ ਸਿੰਘ ਦੀ ਅਗਵਾਈ ਵਾਲੇ ਬੈਂਚ ਨੇ ਇਹ ਆਦੇਸ਼ ਕਥਿਤ ਨਸ਼ਾ ਤਸਕਰੀ ਲਈ ਵਰਤੇ ਟਰੱਕ ਦੇ ਰਜਿਸਟਰਡ ਮਾਲਕ ਵਲੋਂ ਮੋਗਾ ਦੀ ਸਬੰਧਤ ਅਦਾਲਤ ਵਿੱਚ ਵਾਹਨ ਦੀ ‘ਸੁਪਾਰਦਾਰੀ’ ਲਈ ਪਾਈ ਅਰਜ਼ੀ ਦਾ ਨੋਟਿਸ ਲੈਣ ਮਗਰੋਂ ਦਿੱਤੇ।

Leave a Reply

Your email address will not be published. Required fields are marked *