ਟਰੰਪ ਵੱਲੋਂ ਐੱਚ-1ਬੀ ਵੀਜ਼ਾ ਹੋਲਡਰਾਂ ਨੂੰ ਵੱਡਾ ਝਟਕਾ

ਵਾਸ਼ਿੰਗਟਨ : ਅਮਰੀਕੀ ਨੌਕਰੀਆਂ ਦੀ ਤਲਾਸ਼ ’ਚ ਰਹਿਣ ਵਾਲੇ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਵੱਡਾ ਝਟਕਾ ਦਿੰਦਿਆਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਘੀ ਏਜੰਸੀਆਂ ਨੂੰ ਅਮਰੀਕੀਆਂ ਨੂੰ ਨੌਕਰੀ ’ਤੇ ਰੱਖਣ ਤੇ ਵਿਦੇਸ਼ੀ ਕਾਮਿਆਂ ਮੁੱਖ ਤੌਰ ’ਤੇ ਐੱਚ- 1ਬੀ ਵੀਜ਼ਾ ਵਾਲੇ ਪੇਸ਼ੇਵਰਾਂ ਨੂੰ ਕੰਟਰੈਕਟ ਜਾਂ ਅੱਗੇ ਸਬ-ਕੰਟਰੈਕਟ ’ਤੇ ਰੱਖਣ ਤੋਂ ਰੋਕਣ ਲਈ ਇੱਕ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕੀਤੇ ਹਨ। ਇਹ ਕਦਮ ਅਮਰੀਕੀ ਪ੍ਰਸ਼ਾਸਨ ਵੱਲੋਂ ਬੀਤੀ 23 ਜੂਨ ਨੂੰ ਬਚਾਉਣ ਲਈ ਸਾਲ 2020 ਦੇ ਅਖੀਰ ਤੱਕ ਐੱਚ-1 ਬੀ ਵੀਜ਼ਿਆਂ ਤੇ ਕਈ ਹੋਰ ਕਿਸਮ ਦੇ ਵਰਕ ਵੀਜ਼ਿਆਂ ’ਤੇ ਰੋਕ ਲਾਉਣ ਤੋਂ ਇਕ ਮਹੀਨਾ ਬਾਅਦ ਆਇਆ ਹੈ।

ਇੱਥੇ ਵਾਈ੍ਹਟ ਹਾਊਸ ਦੇ ਓਵਲ ਆਫਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਕਿਹਾ,‘ਅੱਜ ਮੈਂ ਇੱਕ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕਰ ਰਿਹਾ ਹਾਂ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੰਘੀ ਸਰਕਾਰ ਬਹੁਤ ਹੀ ਆਸਾਨ ਨਿਯਮ ਦੀ ਪਾਲਣਾ ਕਰੇ ਜੋ ਹੈ- ‘ਅਮਰੀਕੀਆਂ ਨੂੰ ਕੰਮ ’ਤੇ ਰੱਖੋ’। ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਇਹ ਗੱਲ ਬਰਦਾਸ਼ਤ ਨਹੀਂ ਕਰੇਗਾ ਕਿ ਸਸਤੀ ਵਿਦੇਸ਼ੀ ਲੇਬਰ ਦੀ ਕੀਮਤ ’ਤੇ ਮਿਹਨਤੀ ਅਮਰੀਕੀਆਂ ਨੂੰ ਕੰਮ ਤੋਂ ਕੱਢਿਆ ਜਾਵੇ।

Leave a Reply

Your email address will not be published. Required fields are marked *