ਅਮਰੀਕੀ ਸਿਆਹਫਾਮ ਐਲਿਜ਼ਾ ਮੈਕਲੇਨ ਦੀ ਮੌਤ ਦੀ ਹੋਵੇਗੀ ਜਾਂਚ

ਡੈਨਵਰ : ਅਮਰੀਕਾ ‘ਚ ਸਿਆਹਫਾਮ ਐਲਿਜ਼ਾ ਮੈਕਲੇਨ ਦੀ ਮੌਤ ਦਾ ਮਾਮਲਾ ਇਕ ਸਾਲ ਬਾਅਦ ਮੁੜ ਤੋਂ ਸੁਰਖੀਆਂ ਵਿਚ ਹੈ। ਪੁਲਿਸ ਵੱਲੋਂ ਚੋਕਹੋਲਡ ਦਾ ਇਸਤੇਮਾਲ ਕਰਨ ਕਾਰਨ ਮੈਕਲੇਨ ਦੀ ਮੌਤ ਹੋ ਗਈ ਸੀ। ਮੰਗਲਵਾਰ ਨੂੰ ਡੈਨਵਰ ਪੁਲਿਸ ਖ਼ਿਲਾਫ਼ ਜਾਂਚ ਦੇ ਆਦੇਸ਼ ਦਿੱਤੇ ਗਏ। ਮੈਕਲੇਨ ਦੇ ਮਾਤਾ-ਪਿਤਾ ਨੇ ਪੁਲਿਸ ਵਿਭਾਗ ਅਤੇ ਪੈਰਾਮੈਡੀਕਸ ‘ਤੇ ਮੁਕੱਦਮਾ ਦਾਇਰ ਕੀਤਾ ਸੀ। ਉਹ ਇਸ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਮਰੀਕੀ ਕਾਨੂੰਨ ਪਵਿਰਤਨ ਵਿਚ ਨਸਲਵਾਦ ਅਤੇ ਨਸਲੀ ਹਿੰਸਾ ਦਾ ਕੋਈ ਸਥਾਨ ਨਹੀਂ ਹੈ।

ਉਧਰ, ਇਸ ਜਾਂਚ ਦੇ ਆਦੇਸ਼ ਤੋਂ ਬਾਅਦ ਕੋਲੋਰਾਡੋ ਅਟਾਰਨੀ ਜਨਰਲ ਦਫ਼ਤਰ ਵੀ ਸਰਗਰਮ ਹੋ ਗਿਆ ਹੈ। ਅਟਾਰਨੀ ਜਨਰਲ ਫਿਲ ਵੇਸਰ ਦੇ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਇਸ ਜਾਂਚ ਵਿਚ ਇਹ ਦੇਖਿਆ ਜਾਵੇਗਾ ਕਿ ਕੀ ਅਊਰੋਰਾ ਅਧਿਕਾਰੀਆਂ ਵੱਲੋਂ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ। ਇਹ ਪੂਰਾ ਮਾਮਲਾ ਪਿਛਲੇ ਸਾਲ 24 ਅਗਸਤ ਦਾ ਹੈ ਜਦੋਂ ਸਕੀ ਮਾਸਕ ਪਹਿਨੇ ਐਲਿਜ਼ਾ ਨੂੰ ਪੁਲਿਸ ਨੇ ਸ਼ੱਕ ਕਾਰਨ ਰੋਕਿਆ ਸੀ। ਬਾਡੀ ਕੈਮਰਾ ਦੇ ਫੁਟੇਜ ਮੁਤਾਬਕ, ਚੋਕਹੋਲਡ ਦੌਰਾਨ ਐਲਿਜ਼ਾ ਪੁਲਿਸ ਤੋਂ ਆਪਣੀ ਜਾਨ ਦੀ ਭੀਖ ਮੰਗ ਰਿਹਾ ਸੀ। ਉਹ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਰਿਹਾ ਸੀ।

Leave a Reply

Your email address will not be published. Required fields are marked *