ਬੀਜਿੰਗ ‘ਚ ਹੁਣ ਮਾਸਕ ਪਾਉਣ ਦੀ ਜ਼ਰੂਰਤ ਨਹੀਂ

ਬੀਜਿੰਗ : ਕੋਰੋਨਾ ਵਾਇਰਸ ਦੇ ਪਸਾਰ ਦਾ ਕੇਂਦਰ ਬਣੇ ਚੀਨ ‘ਚ ਮਹਾਮਾਰੀ ‘ਤੇ ਰੋਕ ਲੱਗਣ ਤੋਂ ਬਾਅਦ ਤੋਂ ਬਾਅਦ ਜਨਜੀਵਨ ਹੌਲੀ ਹੌਲੀ ਲੀਹ ‘ਤੇ ਆਉਣਾ ਸ਼ੁਰੂ ਹੋ ਗਿਆ ਹੈ। ਇਸੇ ਲੜੀ ‘ਚ ਰਾਜਧਾਨੀ ਬੀਜਿੰਗ ਦੇ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸ਼ਹਿਰ ‘ਚ ਹੁਣ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। ਲੋਕ ਬਗ਼ੈਰ ਮਾਸਕ ਦੇ ਬਾਹਰ ਨਿਕਲ ਸਕਦੇ ਹਨ। ਇਹ ਕਦਮ ਅਜਿਹੇ ਸਮੇਂ ਚੁੱਕਿਆ ਜੈ ਰਿਹਾ ਹੈ ਜਦੋਂ ਕਰੀਬ-ਕਰੀਬ ਪੂਰੀ ਦੁਨੀਆ ਮਹਾਮਾਰੀ ਨਾਲ ਜੂਝ ਰਹੀ ਹੈ। ਕਈ ਦੇਸ਼ਾਂ ‘ਚ ਇਨਫੈਕਸ਼ਨ ਦੀ ਰੋਕਥਾਮ ‘ਚ ਮਾਸਕ ਜ਼ਰੂਰੀ ਕਰ ਦਿੱਤਾ ਹੈ।

ਸਰਕਾਰੀ ਡਾਟੇ ਮੁਤਾਬਕ ਬੀਜਿੰਗ ‘ਚ ਬੀਤੇ ਫਰਵਰੀ ਤੋਂ ਹੁਣ ਤਕ ਕੁਲ 935 ਇਨਫੈਕਟਿਡ ਪਾਏ ਗਏ। ਇਨ੍ਹਾਂ ‘ਚੋਂ 924 ਉੱਭਰ ਗਏ ਤੇ ਨੌਂ ਪੀੜਤਾਂ ਦੀ ਮੌਤ ਹੋ ਗਈ। ਸ਼ਹਿਰ ਦੇ ਰੋਗ ਕੰਟਰੋਲ ਕੇਂਦਰ ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਹੁਣ ਘਰੋਂ ਬਾਹਰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਦੂਜਿਆਂ ਦੇ ਨੇੜੇ ਜਾਣ ਵੇਲੇ ਮਾਸਕ ਅਜੇ ਵੀ ਜ਼ਰੂਰੀ ਹੈ।

ਉਨ੍ਹਾਂ ਲੋਕਾਂ ਨੂੰ ਵਿਆਹ, ਜਨਮ ਦਿਨ ਦੀ ਪਾਰਟੀ ਤੇ ਦੂਜੇ ਇਕੱਠਾਂ ਤੋਂ ਦੂਰ ਰਹਿਣ ਨੂੰ ਕਿਹਾ ਗਿਆ ਹੈ, ਜਿਹੜੇ ਬੁਖਾਰ ਜਾਂ ਸਾਹ ਸਬੰਧੀ ਮੁਸ਼ਕਲਾਂ ਨਾਲ ਜੂਝ ਰਹੇ ਲੋਕਾਂ ਦੇ ਸੰਪਰਕ ‘ਚ ਰਹੇ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਮੁਤਾਬਕ ਦੇਸ਼ ਭਰ ‘ਚ ਕੁਲ 84 ਹਜ਼ਾਰ 917 ਇਨਫੈਕਟਿਡ ਪਾਏ ਗਏ। ਇਨ੍ਹਾਂ ‘ਚੋਂ 491 ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। 79 ਹਜ਼ਾਰ 792 ਠੀਕ ਹੋ ਚੁੱਕੇ ਹਨ। 4,634 ਪੀੜਤਾਂ ਦੀ ਜਾਨ ਗਈ ਹੈ।

ਮਹਾਮਾਰੀ ਦੌਰਾਨ ਚੀਨ ‘ਚ ਲੋਕ ਕਰ ਰਹੇ ਨੇ ਪਾਰਟੀਆਂ

ਦੁਨੀਆ ਜਦੋਂ ਮਹਾਮਾਰੀ ਨਾਲ ਜੂਝ ਰਹੀ ਹੈ ਤਾਂ ਚੀਨ ‘ਚ ਵੱਡੇ ਪੱਧਰ ‘ਤੇ ਪੂਲ ਪਾਰਟੀਆਂ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਹਾਲਾਂਕਿ ਵਿਸ਼ਵ ਸੰਗਠਨ (ਡਬਲਯੂਐੱਚਓ) ਨੇ ਵੱਡੇ ਪੱਧਰ ‘ਤੇ ਕੋਈ ਇਕੱਠ ਨਾ ਕਰਨ ਦੀ ਸਲਾਹ ਦਿੱਤੀ ਹੈ। ਚੀਨੀ ਪ੍ਰਸਾਰਕ ਸੀਸੀਟੀਵੀ ਨੇ ਦੱਸਿਆ ਕਿ ਬੀਤੇ ਹਫ਼ਤੇ ਕਰੀਬ 27 ਲੱਖ ਸੈਲਾਨੀਆਂ ਨੇ ਚੀਨ ‘ਚ ਮਹਾਮਰੀ ਦਾ ਕੇਂਦਰ ਰਹੇ ਵੁਹਾਨ ਸ਼ਹਿਰ ਦਾ ਦੌਰਾ ਕੀਤਾ। ਕਈ ਤਸਵੀਰਾਂ ਤੇ ਵੀਡੀਓ ਵਾਇਰਲ ਹੋਏ ਹਨ, ਜਿਨ੍ਹਾਂ ‘ਚ ਵੁਹਾਨ ‘ਚ ਇਕ ਮਿਊਜ਼ਿਕ ਫੈਸਟੀਵਲ ਦੌਰਾਨ ਵੱਡੀ ਗਿਣਤੀ ‘ਚ ਲੋਕ ਇਕ ਪੂਲ ਪਾਰਟੀ ‘ਚ ਬਗ਼ੈਰ ਮਾਸਕ ਪਾਈ ਦਿਖਾਈ ਦਿੱਤੇ।

ਲੈਟਿਨ ਅਮਰੀਕਾ ‘ਚ ਮਰਨ ਵਾਲਿਆਂ ਦੀ ਗਿਣਤੀ ਢਾਈ ਲੱਖ ਤੋਂ ਪਾਰ

ਲੈਟਿਨ ਅਮਰੀਕਾ ‘ਚ ਕੋੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਢਾਈ ਲੱਖ ਤੋਂ ਪਾਰ ਪਹੁੰਚ ਗਈ ਹੈ। ਇਸ ਇਲਾਕੇ ‘ਚ ਬ੍ਰਾਜ਼ੀਲ ਮਹਾਮਾਰੀ ਨਾਲ ਮਰਨ ਵਾਲਿਆਂ ਦਾ ਅੰਕੜਾ ਇਕ ਲੱਖ 12 ਹਜ਼ਾਰ ਤੋਂ ਵੱਧ ਹੋ ਗਿਆ ਹੈ। ਜਦਕਿ ਇਸ ਦੌਰਾਨ 45 ਹਜ਼ਾਰ 323 ਨਵੇਂ ਮਾਮਲੇ ਮਿਲਣ ਨਾਲ ਇਨਫੈਕਟਿਡ ਲੋਕਾਂ ਦੀ ਕੁਲ ਗਿਣਤੀ 35 ਲੱਖ ਤੋਂ ਵੱਧ ਹੋ ਗਈ ਹੈ।

ਇੱਥੇ ਰਿਹਾ ਇਹ ਹਾਲ

ਬਰਤਾਨੀਆ : 1,182 ਨਵੇਂ ਮਾਮਲਿਆਂ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਤਿੰਨ ਲੱਖ 22 ਹਜ਼ਾਰ ਹੋ ਗਈ। ਇਸ ਦੇਸ਼ ‘ਚ ਹੁਣ ਤਕ 41 ਹਜ਼ਾਰ 403 ਪੀੜਤਾਂ ਦੀ ਜਾਨ ਗਈ ਹੈ।

ਦੱਖਣੀ ਕੋਰੀਆ : ਬੀਤੇ ਮਾਰਚ ਮਹੀਨੇ ਤੋਂ ਬਾਅਦ ਇਸ ਦੇਸ਼ ‘ਚ ਇਕ ਦਿਨ ‘ਚ ਸਭ ਤੋਂ ਵੱਧ 324 ਨਵੇਂ ਕੇਸ ਪਾਏ ਗਏ। ਇੱਥੇ ਦੂਜੇ ਦੌਰ ਦੀ ਮਹਾਮਾਰੀ ਦਾ ਖ਼ਤਰਾ ਵਧ ਗਿਆ ਹੈ।

ਇਟਲੀ : ਇਸ ਯੂਰਪੀ ਦੇਸ਼ ‘ਚ ਬੀਤੀ 16 ਮਈ ਤੋਂ ਬਾਅਦ ਇਕ ਦਿਨ ‘ਚ ਸਭ ਤੋਂ ਵੱਧ 840 ਨਵੇਂ ਇਨਫੈਕਟਿਡ ਪਾਏ ਗਏ। ਇੱਥੇ ਕੁਲ 2.56 ਹਜ਼ਾਰ ਮਾਮਲੇ ਮਿਲੇ ਹਨ।

ਫਰਾਂਸ : ਦੁਬਾਰਾ ਮਹਾਮਾਰੀ ਦੇ ਖ਼ਦਸੇ ਦੌਰਾਨ ਬੁੱਧਵਾਰ ਨੂੰ 4,771 ਨਵੇਂ ਮਾਮਲੇ ਦੇਖੇ ਗਏ। ਬੀਤੇ ਮਈ ਤੋਂ ਬਾਅਦ ਪਹਿਲੀ ਵਾਰ ਚਾਰ ਹਜ਼ਾਰ ਤੋਂ ਵੱਧ ਇਨਫੈਕਟਿਡ ਮਿਲੇ ਹਨ।

ਹਾਂਗਕਾਂਗ : ਚੀਨੀ ਕੰਟਰੋਲ ਵਾਲੇ ਇਸ ਖੇਤਰ ‘ਚ ਕੋਰੋਨਾ ਮਹਾਮਾਰੀ ‘ਤੇ ਰੋਕ ਲਗਾਉਣ ਦੇ ਯਤਨ ‘ਚ ਪਹਿਲੀ ਸਤੰਬਰ ਤੋਂ ਵੱਡੇ ਪੱਧਰ ‘ਤੇ ਟੈਸਟ ਕਰਨ ਦੀ ਤਿਆਰੀ ਕੀਤੀ ਗਈ ਹੈ।

Leave a Reply

Your email address will not be published. Required fields are marked *