ਕਿਸਾਨਾਂ ਵੱਲੋਂ ਭਾਈ ਗੋਬਿੰਦ ਸਿੰਘ ਲੌੌਂਗੋਵਾਲ ਦਾ ਘਿਰਾਓ

ਲੌਂਗੋਵਾਲ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੇਂਦਰੀ ਆਰਡੀਨੈਂਸਾਂ ਖ਼ਿਲਾਫ਼ 13 ਜ਼ਿਲ੍ਹਿਆਂ ਵਿੱਚ ਪਿੰਡ-ਪਿੰਡ ਲਾਏ ਮੋਰਚੇ ਅੱਜ ਚੌਥੇ ਦਿਨ ਵੀ ਜਾਰੀ ਰਹੇ। ਇਨ੍ਹਾਂ ਮੋਰਚਿਆਂ ਤਹਿਤ ਲਾਏ ਨਾਕੇ ’ਤੇ ਅੱਜ ਪਿੰਡ ਲੌਂਗੋਵਾਲ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਘਿਰਾਓ ਕੀਤਾ ਗਿਆ। ਭਾਈ ਲੌਂਗੋਵਾਲ ਕਿਸਾਨਾਂ ਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇ ਸਕੇ। ਇਸੇ ਤਰ੍ਹਾਂ ਅੱਜ ਪਿੰਡ ਸ਼ੇਰੋਂ ਵਿੱਚ ਢੋਲ ਮਾਰਚ ਕੱਢਿਆ ਗਿਆ, ਜਿਸ ਵਿਚ ਦਰਜਨਾਂ ਟਰੈਕਟਰ-ਟਰਾਲੀਆਂ, ਪੀਟਰ ਰੇਹੜਿਆਂ ਅਤੇ ਹੋਰਨਾਂ ਵਾਹਨਾਂ ’ਤੇ ਸੈਂਕੜੇ ਕਿਸਾਨਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਬਲਾਕ ਆਗੂ ਹਰਪਾਲ ਸਿੰਘ ਹੈਪੀ ਨੇ ਕਿਹਾ ਕਿ ਕਿਸਾਨਾਂ ਦੀ ਏਕਤਾ ਦੇ ਸਦਕਾ ਕੀਤੀ ਗਈ ਮੋਰਚਾਬੰਦੀ ਕਾਰਨ ਲਗਪਗ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਕਦਮ ਪਿੰਡਾਂ ਵੱਲ ਜਾਣ ਤੋਂ ਰੁਕ ਗਏ ਹਨ।

ਇਸ ਤੋਂ ਇਲਾਵਾ ਪਿੰਡ ਨਮੋਲ ਅਤੇ ਕਿਲਾ ਭਰੀਆਂ ਦੇ ਕਿਸਾਨ ਆਗੂਆਂ ਸਤਿਗੁਰ ਸਿੰਘ ਨਮੋਲ ਅਤੇ ਬਲਾਕ ਆਗੂ ਸਰੂਪ ਚੰਦ ਕਿਲਾ ਭਰੀਆਂ ਨੇ ਦੱਸਿਆ ਕਿ ਉਨ੍ਹਾਂ ਅੱਜ ਘਰ ਘਰ ਜਾ ਕੇ ਤਿੰਨੇ ਆਰਡੀਨੈਂਸਾਂ ਤੇ ਬਿਜਲੀ ਐਕਟ-2020 ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਹੈ।

Leave a Reply

Your email address will not be published. Required fields are marked *