ਪੁਲਿਸ ਦੇ ਬੈਰੀਕੇਡ ’ਤੇ 3 ਦਿਨ ਝੂਲਦਾ ਰਿਹਾ ਸਿੱਖ ਰਾਜ ਦਾ ਝੰਡਾ

ਮਲੋਟ : ਮਲੋਟ-ਫਾਜ਼ਿਲਕਾ ਰੋਡ ’ਤੇ ਪਿੰਡ ਵਿਰਕਖੇੜਾ ਵਿੱਚ ਲੱਗੇ ਪੁਲੀਸ ਦੇ ਪੱਕੇ ਬੈਰੀਕੇਡ ’ਤੇ ਪਿਛਲੇ ਤਿੰਨ ਦਿਨਾਂ ਤੋਂ ਖਾਲਿਸਤਾਨ ਦਾ ਝੰਡਾ ਝੂਲਦਾ ਰਿਹਾ ਪਰ ਪੁਲੀਸ ਅਤੇ ਖ਼ੁਫ਼ੀਆਤੰਤਰ ਨੂੰ ਇਸ ਦੀ ਭਿਣਕ ਤਕ ਨਹੀਂ ਪਈ। ਇਸ ਸਬੰਧੀ ਅੱਜ ਜਦੋਂ ਪੁਲੀਸ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਬੈਰੀਕੇਡ ਤੋਂ ਝੰਡਾ ਉਤਾਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਕੇਸਰੀ ਝੰਡੇ ’ਤੇ ਖਾਲਿਸਤਾਨ ਅਤੇ ਐੱਸਐੱਫ਼ਜੇ 2020 ਲਿਖਿਆ ਹੋਇਆ ਹੈ। ਇਸ ਸਬੰਧੀ ਅਣਪਛਾਤੇ ਵਿਅਕਤੀ ਵਿਰੁੱਧ ਅ/ਧ 124ਏ 153 ਧਾਰਾਵਾਂ ਤਹਿਤ ਕੇਸ ਕੀਤਾ ਗਿਆ ਹੈ।

Leave a Reply

Your email address will not be published. Required fields are marked *