ਸਿੱਖ ਨਸਲਕੁਸ਼ੀ ਖ਼ਿਲਾਫ਼ ਸਰੀ ਵਿੱਚ ਮੋਮਬੱਤੀ ਮਾਰਚ

ਵੈਨਕੂਵਰ : ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ 1984 ਵਿੱਚ ਕਤਲ ਮਗਰੋਂ ਦਿੱਲੀ ਅਤੇ ਇਸ ਦੇ ਨਾਲ ਲਗਦੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਖ਼ਿਲਾਫ਼ ਸਰੀ ਦੇ ਹਾਲੈਂਡ ਪਾਰਕ ਵਿੱਚ ਸ਼ਾਮ ਵੇਲੇ ਮੋਮਬੱਤੀਆਂ ਜਗਾ ਕੇ ਰੋਸ ਮਾਰਚ ਕੀਤਾ ਗਿਆ। ਇਸ ਵਿੱਚ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਸਮੇਤ ਮਨੁੱਖੀ ਹੱਕਾਂ ਲਈ ਯਤਨਸ਼ੀਲ ਕਈ ਆਗੂਆਂ ਨੇ ਹਿੱਸਾ ਲਿਆ। ਇੰਡੀਅਨ ਅਬਰੌਡ ਫਾਰ ਪਲੂਰਿਸਟ ਇੰਡੀਆ ਦੀ ਅਗਵਾਈ ਹੇਠ ਹੋਏ ਰੋਸ ਵਿਖਾਵੇ ਵਿੱਚ ਕੈਨੇਡਾ ਦੇ ਮੋਢੀ ਲੋਕਾਂ ਦੇ ਹੱਕਾਂ ਲਈ ਯਤਨਸ਼ੀਲ ਕਾਰਕੁਨ ਜੈਨੀਫਰ ਐਲਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਈ। ਉਨ੍ਹਾਂ ਭਾਰਤ ਵਿੱਚ ਘੱਟ ਗਿਣਤੀ ਫ਼ਿਰਕਿਆਂ ਖ਼ਿਲਾਫ਼ ਕੀਤੇ ਜਾਂਦੇ ਵਿਤਕਰੇ ਨੂੰ ਮੰਦਭਾਗਾ ਕਰਾਰ ਦਿੱਤਾ।  

Leave a Reply

Your email address will not be published. Required fields are marked *