ਭਾਰਤ ’ਚ ਹਿੰਸਾ ਅਤੇ ਜਾਤ ਆਧਾਰਿਤ ਸਿਆਸਤ ਦਾ ਬੋਲਬਾਲਾ: ਓਬਾਮਾ

ਨਿਊਯਾਰਕ : ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੀਂ ਕਿਤਾਬ ‘ਏ ਪ੍ਰੌਮਿਸਡ ਲੈਂਡ’ ਵਿੱਚ ਭਾਰਤ ਦੇ ਹਾਲਾਤਾਂ ਦੀ ਵਿਆਪਕ ਤਸਵੀਰ ਪੇਸ਼ ਕੀਤੀ ਗਈ ਹੈ ਜਿਸ ਮੁਤਾਬਕ ਇਥੇ ਹਿੰਸਾ ਅਤੇ ਸਿਆਸਤ; ਧਰਮ, ਜਾਤ-ਪਾਤ ਤੇ ਪਰਿਵਾਰਵਾਦ ਦੁਆਲੇ ਘੁੰਮਦੀ ਹੈ। ਊਨ੍ਹਾਂ ਲਿਖਿਆ ਹੈ ਕਿ ਲੱਖਾਂ ਲੋਕ ਗੰਦਗੀ ਅਤੇ ਝੁੱਗੀ-ਝੌਂਪੜੀਆਂ ’ਚ ਰਹਿੰਦੇ ਹਨ ਜਦਕਿ ਵੱਡੇ ਕਾਰੋਬਾਰੀ ਰਾਜਿਆਂ ਤੇ ਮੁਗਲਾਂ ਵਰਗਾ ਆਲੀਸ਼ਾਨ ਜੀਵਨ ਬਤੀਤ ਕਰ ਰਹੇ ਹਨ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬਾਰੇ ਊਨ੍ਹਾਂ ਕਿਹਾ ਹੈ ਕਿ ਊਹ ਸਭ ਤੋਂ ਤਾਕਤਵਰ ਸਿਆਸਤਦਾਨ ਬਣ ਕੇ ਊਭਰੀ ਜਿਸ ਨੇ ਘੱਟ ਗਿਣਤੀ ਫਿਰਕੇ ਦੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਾਇਆ। ਊਨ੍ਹਾਂ ਮੁਤਾਬਕ ਪਾਕਿਸਤਾਨ ਪ੍ਰਤੀ ਹਮਲਾਵਰ ਰੁਖ ਅਪਣਾ ਕੇ ਭਾਰਤ ਅੰਦਰ ਤੇਜ਼ੀ ਨਾਲ ਕੌਮੀ ਏਕਤਾ ਪੈਦਾ ਕੀਤੇ ਜਾਣ ਦੇ ਯਤਨ ਕੀਤੇ ਜਾਂਦੇ ਹਨ। ‘ਬਹੁਤੇ ਭਾਰਤੀ ਇਸ ਗੱਲ ’ਤੇ ਮਾਣ ਮਹਿਸੂਸ ਕਰਦੇ ਹਨ ਕਿ ਊਨ੍ਹਾਂ ਦੇ ਮੁਲਕ ਨੇ ਪਾਕਿਸਤਾਨ ਨਾਲ ਟਾਕਰੇ ਲਈ ਪਰਮਾਣੂ ਹਥਿਆਰ ਵਿਕਸਤ ਕੀਤੇ ਹਨ ਪਰ ਊਹ ਇਸ ਤੱਥ ਤੋਂ ਨਾਵਾਕਫ ਹਨ ਕਿ ਇਕ ਗਲਤੀ ਨਾਲ ਖ਼ਿੱਤੇ ਦਾ ਵਜੂਦ ਖ਼ਤਮ ਹੋਣ ਦਾ ਖ਼ਤਰਾ ਖੜ੍ਹਾ ਹੋ ਸਕਦਾ ਹੈ।’

ਊਨ੍ਹਾਂ ਕਿਤਾਬ ਅੰਦਰ ਆਧੁਨਿਕ ਭਾਰਤ ਦੀ ਸਫ਼ਲ ਕਹਾਣੀ, ਸਰਕਾਰਾਂ ’ਚ ਵਾਰ-ਵਾਰ ਤਬਦੀਲੀ, ਸਿਆਸੀ ਪਾਰਟੀਆਂ ਅੰਦਰ ਕੁੜੱਤਣ, ਹਥਿਆਰਬੰਦ ਵੱਖਵਾਦੀ ਮੁਹਿੰਮਾਂ ਅਤੇ ਘੁਟਾਲਿਆਂ ਨੂੰ ਵੀ ਥਾਂ ਦਿੱਤੀ ਹੈ। ਊਨ੍ਹਾਂ ਲਿਖਿਆ ਕਿ 1990ਵਿਆਂ ’ਚ ਮੰਡੀ ਆਧਾਰਿਤ ਅਰਥਚਾਰੇ ਵੱਲ ਧਿਆਨ ਕੇਂਦਰਤ ਕਰਨ ਨਾਲ ਕਈ ਭਾਰਤੀ ਕਾਰੋਬਾਰੀ ਊੱਭਰੇ ਜਿਸ ਨਾਲ ਵਿਕਾਸ ਦਰ ’ਚ ਵਾਧਾ ਹੋਇਆ। ਅਰਥਚਾਰੇ ’ਚ ਹੁਲਾਰੇ ਨਾਲ ਮੱਧ ਵਰਗ ਦਾ ਤੇਜ਼ੀ ਨਾਲ ਵਿਸਥਾਰ ਹੋਇਆ ਅਤੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਆਰਥਿਕ ਸੁਧਾਰਾਂ ਨੇ ਲੱਖਾਂ ਲੋਕਾਂ ਨੂੰ ਗਰੀਬੀ ’ਚੋਂ ਕੱਢਿਆ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਓਬਾਮਾ ਨੇ ਲਿਖਿਆ ਹੈ ਕਿ ਕਈ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸੋਨੀਆ ਗਾਂਧੀ ਨੇ ਬਜ਼ੁਰਗ ਸਿੱਖ ਵਿਅਕਤੀ ਨੂੰ ਇਸ ਲਈ ਪ੍ਰਧਾਨ ਮੰਤਰੀ ਬਣਾਇਆ ਕਿਊਂਕਿ ਊਨ੍ਹਾਂ ਦਾ ਕੋਈ ਸਿਆਸੀ ਆਧਾਰ ਨਹੀਂ ਸੀ ਅਤੇ ਊਹ ਰਾਹੁਲ ਗਾਂਧੀ ਲਈ ਕੋਈ ਖ਼ਤਰਾ ਨਹੀਂ ਖੜ੍ਹਾ ਕਰ ਸਕਦੇ ਸਨ ਜਿਸ ਨੂੰ ਕਾਂਗਰਸ ਪਾਰਟੀ ਦੀ ਕਮਾਨ ਸੌਂਪਣ ਲਈ ਤਿਆਰ ਕੀਤਾ ਜਾ ਰਿਹਾ ਹੈ। ਊਹ ਮਨਮੋਹਨ ਸਿੰਘ ਤੋਂ ਪ੍ਰਭਾਵਿਤ ਦਿਖੇ ਜਿਨ੍ਹਾਂ ਨੂੰ ਊਨ੍ਹਾਂ ਅਕਲਮੰਦ, ਸੂਝਵਾਨ ਅਤੇ ਹੱਦ ਤੋਂ ਵੱਧ ਇਮਾਨਦਾਰ ਗਰਦਾਨਿਆ। ‘ਸਫ਼ੈਦ ਦਾਹੜੀ ਅਤੇ ਦਸਤਾਰ ਸਜਾਊਣ ਵਾਲਾ ਬੇਹਿਸਾਬ ਅਕਲਮੰਦ ਅਤੇ ਸ਼ਾਲੀਨ ਵਿਅਕਤੀ ਪੱਛਮ ਦੀ ਨਜ਼ਰ ’ਚ ਪਵਿੱਤਰ ਵਿਅਕਤੀ ਹੈ।’ ਓਬਾਮਾ ਨੇ 2010 ’ਚ ਜਦੋਂ ਰਾਤ ਦੇ ਭੋਜਨ ਸਮੇਂ ਇਕੱਲਿਆਂ ਗੱਲਬਾਤ ਕੀਤੀ ਸੀ ਤਾਂ ਮਨਮੋਹਨ ਸਿੰਘ ਨੇ ਭਾਜਪਾ ਦੇ ਊਭਾਰ ਦਾ ਖ਼ਦਸ਼ਾ ਜਤਾਇਆ ਸੀ ਅਤੇ ਓਬਾਮਾ ਨੇ ਲਿਖਿਆ ਹੈ ਕਿ ਊਹ ਵੀ ਹੈਰਾਨ ਸਨ ਕਿ ਜਦੋਂ ਮਨਮੋਹਨ ਸਿੰਘ ਅਹੁਦੇ ਤੋਂ ਲਾਂਭੇ ਹੋਣਗੇ ਤਾਂ ਮੁਲਕ ਦਾ ਕੀ ਬਣੇਗਾ। ਸੋਨੀਆ ਗਾਂਧੀ ਬਾਰੇ ਊਨ੍ਹਾਂ ਲਿਖਿਆ ਹੈ ਕਿ ਰਵਾਇਤੀ ਸਾੜੀ ’ਚ ਸੱਜੀ-ਫੱਬੀ ਊਹ ਰਾਜਸੀ ਹਸਤੀ ਦਾ ਅਹਿਸਾਸ ਕਰਵਾ ਰਹੀ ਸੀ। ਡਿਨਰ ਦੌਰਾਨ ਸੋਨੀਆ ਨੀਤੀਗਤ ਮਾਮਲਿਆਂ ’ਤੇ ਮਨਮੋਹਨ ਸਿੰਘ ਤੋਂ ਊਲਟ ਵਿਚਾਰ ਪ੍ਰਗਟਾ ਰਹੀ ਸੀ ਪਰ ਊਸ ਨੇ ਸਾਰੀ ਗੱਲਬਾਤ ਆਪਣੇ ਪੁੱਤਰ ਵੱਲ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ।

ਰਾਹੁਲ ਬਾਰੇ ਓਬਾਮਾ ਨੇ ਕਿਹਾ ਕਿ ਊਸ ਨੇ ਅਗਾਂਹਵਧੂ ਸਿਆਸਤ ਬਾਰੇ ਗੱਲਬਾਤ ਕੀਤੀ ਅਤੇ ਕਈ ਵਾਰ 2008 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵੇਰਵਿਆਂ ਬਾਰੇ ਪੜਤਾਲ ਕੀਤੀ ਪਰ ਊਹ ਥੋੜ੍ਹਾ ਘਬਾਇਆ ਅਤੇ ਅਯੋਗ ਨਜ਼ਰ ਆਇਆ ਜਿਸ ’ਚ ਜਨੂੰਨ ਦੀ ਕਮੀ ਸੀ। ਓਬਾਮਾ ਨੇ ਕਾਲਜ ’ਚ ਭਾਰਤੀ ਅਤੇ ਪਾਕਿਸਤਾਨੀ ਦੋਸਤਾਂ ਦਾ ਜ਼ਿਕਰ ਵੀ ਕੀਤਾ ਹੈ ਜਿਨ੍ਹਾਂ ਊਸ ਨੂੰ ਦਾਲ ਅਤੇ ਕੀਮਾ ਬਣਾਊਣਾ ਸਿਖਾਇਆ ਅਤੇ ਬੌਲੀਵੁੱਡ ਫਿਲਮਾਂ ਦਿਖਾਈਆਂ। ਊਨ੍ਹਾਂ ਇੰਡੋਨੇਸ਼ੀਆ ’ਚ ਰਹਿੰਦਿਆਂ ਮਹਾਭਾਰਤ ਅਤੇ ਰਮਾਇਣ ਸੁਣਨ ਦਾ ਜ਼ਿਕਰ ਵੀ ਕੀਤਾ ਹੈ। 

Leave a Reply

Your email address will not be published. Required fields are marked *