ਕਰੋਨਾ ਪ੍ਰਬੰਧਨ ਲਈ ਕੇਂਦਰੀ ਟੀਮ ਪੰਜਾਬ ਪੁੱਜੀ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਕਰੋਨਾਵਾਇਰਸ ਦੀ ਸੰਭਾਵੀ ਦੂਜੀ ਲਹਿਰ ਤੋਂ ਪਹਿਲਾਂ ਪੰਜਾਬ ’ਚ ਉੱਚ ਪੱਧਰੀ ਟੀਮ ਭੇਜ ਦਿੱਤੀ ਹੈ। ਪੰਜਾਬ ਤੋਂ ਇਲਾਵਾ ਇਹ ਟੀਮਾਂ ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਭੇਜੀਆਂ ਗਈਆਂ ਹਨ। ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਹਰਿਆਣਾ, ਰਾਜਸਥਾਨ, ਗੁਜਰਾਤ, ਮਣੀਪੁਰ ਤੇ ਛੱਤੀਸਗੜ੍ਹ ਵਿਚ ਵੀ ਅਜਿਹੀਆਂ ਟੀਮਾਂ ਭੇਜੀਆਂ ਸਨ। ਕੇਂਦਰੀ ਟੀਮਾਂ ਵੱਲੋਂ ਪੰਜਾਬ ’ਚ ਕਰੋਨਾ ਦੇ ਢੁੱਕਵੇਂ ਇਲਾਜ ਅਤੇ ਪ੍ਰਬੰਧਨ ’ਚ ਪੰਜਾਬ ਸਰਕਾਰ ਦੀ ਮਦਦ ਕੀਤੀ ਜਾਵੇਗੀ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਅਜਿਹੇ ਸੂਬੇ ਹਨ ਜਿੱਥੇ ਕੋਵਿਡ ਦੇ ਐਕਟਿਵ ਕੇਸ ਵੱਧ ਰਹੇ ਹਨ ਜਾਂ ਵਧੇਰੇ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ ਜਾਂ ਰੋਜ਼ਾਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਪੰਜਾਬ ’ਤੇ ਨਜ਼ਰ ਮਾਰੀਏ ਤਾਂ ਇਹ ਸੂਬਾ ਉਨ੍ਹਾਂ 15 ਰਾਜਾਂ ਵਿੱਚ ਸ਼ਾਮਿਲ ਹੈ ਜਿੱਥੇ ਕਰੋਨਾ ਦੇ ਕੇਸ ਕੌਮੀ ਔਸਤ ਤੋਂ ਘੱਟ ਹਨ। ਇਸੇ ਤਰ੍ਹਾਂ ਦੇਸ਼ ’ਚ 76 ਫੀਸਦੀ ਨਵੀਆਂ ਮੌਤਾਂ ਦਸ ਸੂਬਿਆਂ ਵਿੱਚ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਪੰਜਾਬ ਵੀ ਸ਼ਾਮਿਲ ਹੈ। ਨਵੇਂ ਕੇਂਦਰੀ ਅੰਕੜਿਆਂ ਅਨੁਸਾਰ ਪੰਜਾਬ ਉਨ੍ਹਾਂ 14 ਸੂਬਿਆਂ ’ਚ ਸ਼ਾਮਿਲ ਹੈ ਜਿੱਥੇ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ (ਪ੍ਰਤੀ ਦਸ ਲੱਖ) ਕੌਮੀ ਔਸਤ ਤੋਂ ਜ਼ਿਆਦਾ ਹਨ।

Leave a Reply

Your email address will not be published. Required fields are marked *