ਅਮਰੀਕਾ ਆਉਣ ਲਈ ਟੈਸਟ ਤੇ ਇਕਾਂਤਵਾਸ ਲਾਜ਼ਮੀ ਹੋਵੇਗਾ

ਵਾਸ਼ਿੰਗਟਨ : ਨਵੇਂ ਰਾਸ਼ਟਰਪਤੀ ਜੋਅ ਬਾਇਡਨ ਨੇ ਕੋਵਿਡ ਨਾਲ ਨਜਿੱਠਣ ਲਈ ‘ਜੰਗੀ ਪੱਧਰ’ ਦੀ ਕੌਮੀ ਰਣਨੀਤੀ ਐਲਾਨੀ ਹੈ। ਬਾਇਡਨ ਨੇ ‘100 ਡੇਅਜ਼ ਮਾਸਕ ਚੈਲੰਜ’ ਲਾਂਚ ਕੀਤਾ ਹੈ। ਅਗਲੇ 100 ਦਿਨ ਲੋਕਾਂ ਨੂੰ ਮਾਸਕ ਪਾਉਣ ਲਈ ਪ੍ਰੇਰਿਆ ਜਾਵੇਗਾ ਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇਗਾ। ਅਮਰੀਕਾ ਆ ਰਹੇ ਲੋਕਾਂ ਲਈ ਕਰੋਨਾ ਟੈਸਟ ਤੇ ਇਕਾਂਤਵਾਸ ਲਾਜ਼ਮੀ ਕੀਤਾ ਗਿਆ ਹੈ। ਇਕ ਹੋਰ ਹੁਕਮ ਰਾਹੀਂ ਬਾਇਡਨ ਨੇ ਅਮਰੀਕਾ ਦੀਆਂ ਸਰਹੱਦਾਂ ’ਤੇ ਉਸਾਰੀਆਂ ਜਾ ਰਹੀਆਂ ਸਾਰੀਆਂ ਕੰਧਾਂ ’ਤੇ ‘ਰੋਕ’ ਲਾ ਦਿੱਤੀ ਹੈ।