ਬੈਰਕ ’ਚ ਜਗਾਉਣ ਆਏ ਵਰਡਨ ਦੀ ਕੈਦੀਆਂ ਵੱਲੋਂ ਕੁੱਟਮਾਰ

ਅੰਮਿ੍ਤਸਰ : ਫਤਾਹਪੁਰ ਜੇਲ੍ਹ ਦੀ ਬੈਰਕ ਨੰਬਰ-3 ‘ਚ ਸੌ ਰਹੇ
ਕੈਦੀਆਂ ਨੂੰ ਜਦੋਂ ਹੈੱਡ ਵਾਰਡਨ ਨਰਿੰਦਰ ਸਿੰਘ ਵੀਰਵਾਰ ਨੂੰ ਸਵੇਰੇ ਸੁੱਤਿਆਂ ਨੂੰ
ਜਗਾਉਣ ਪੁੱਜਾ ਤਾਂ ਕੈਦੀਆਂ ਨੇ ਉਸ ਨੂੰ ਘੇਰ ਲਿਆ ਤੇ ਉਸ ਨਾਲ ਕੁੱਟਮਾਰ ਕੀਤੀ। ਹੋਰ
ਕੈਦੀਆਂ ਨੇ ਜਦੋਂ ਰੌਲਾ ਪਾਇਆ ਤਾਂ ਸੁਰੱਖਿਆ ਮੁਲਾਜ਼ਮਾਂ ਨੇ ਮੌਕੇ ‘ਤੇ ਪੁੱਜ ਕੇ ਉਸ ਨੂੰ
ਬਚਾਇਆ। ਇਸ ਸਬੰਧੀ ਇਸਲਾਮਾਬਾਦ ਥਾਣੇ ਦੀ ਪੁਲਿਸ ਨੇ ਛੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
ਕੀਤਾ ਹੈ। ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਛੇਤੀ ਹੀ ਪ੍ਰਰੋਡਕਸ਼ਨ
ਵਾਰੰਟ ‘ਤੇ ਲਿਆ ਕਿ ਪੁੱਛਗਿੱਛ ਕੀਤੀ ਜਾਵੇਗੀ।
ਹੈੱਡ ਵਾਰਡਨ ਨਰਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਉਹ ਬੈਰਕ ਨੰਬਰ-3 ‘ਚ ਬੰਦ ਕੈਦੀਆਂ ਨੂੰ ਉਠਾਉਣ ਲਈ ਗਏ ਸਨ। ਜਿਵੇਂ ਹੀ ਅਲਾਰਮ ਵੱਜਿਆ ਤਾਂ ਸਾਰੇ ਕੈਦੀ ਆਪਣੀ ਬੈਰਕਾਂ ‘ਚੋਂ ਬਾਹਰ ਆ ਗਏ। ਪਰ ਉਕਤ ਬੈਰਕ ‘ਚੋਂ ਕੈਦੀ ਬਾਹਰ ਨਹੀਂ ਆਏ। ਜਦੋਂ ਉਨ੍ਹਾਂ ਨੇ ਬੈਰਕ ‘ਚ ਜਾ ਕੇ ਉਨ੍ਹਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਮੌਜੂਦ ਤਰਨਤਾਰਨ ਵਾਸੀ ਸਰਵਨ ਸਿੰਘ, ਪੱਟੀ ਵਾਲੀ ਬਲਰਾਜ ਸਿੰਘ, ਬੰਟੀ, ਮੋਹਕਮਪੁਰਾ ਵਾਸੀ ਲਾਭ ਸਿੰਘ, ਮੰਦਰ ਵਾਲਾ ਬਾਜ਼ਾਰ ਵਾਸੀ ਜਰਨੈਲ ਸਿੰਘ ਲੋਹਗੜ੍ਹ ਸਥਿਤ ਦਇਆਨੰਦ ਨਗਰ ਵਾਸੀ ਬਲਵਿੰਦਰ ਸਿੰਘ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਰੌਲਾ ਪਾਇਆ ਤਾਂ ਉਕਤ ਕੈਦੀਆਂ ਨੇ ਬੈਰਕ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਉਸ ਨੂੰ ਬੰਧਕ ਬਣਾ ਤੇ। ਸੁਰੱਖਿਆ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਦਰਵਾਜ਼ਾ ਖੁੱਲ੍ਹਵਾਇਆ ਤੇ ਉਸ ਨੂੰ ਬਾਹਰ ਕੱਢਵਾਇਆ।