ਚੰਡੀਗੜ੍ਹ: ਬੈਂਕ ਲੁੱਟਣ ਵਾਲਾ ਨੌਜਵਾਨ ਕਾਬੂ

ਚੰਡੀਗੜ੍ਹ : ਇਥੋਂ ਦੇੇ ਸੈਕਟਰ-61 ਵਿੱਚ ਸਥਿਤ ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਵਿੱਚੋਂ 8.65 ਲੱਖ ਰੁਪਏ ਲੁੱਟਣ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਨੇ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਹਰਜੋਤ ਸਿੰਘ ਵਾਸੀ ਫੇਸ- 3 ਮੁਹਾਲੀ ਵਜੋਂ ਹੋਈ ਹੈ। ਐੱਸਐੱਸਪੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਮੁਲਜ਼ਮ ਤੋਂ ਲੁੱਟ ਦੇ 8.48 ਲੱਖ ਰੁਪਏ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।