ਅੰਮ੍ਰਿਤ ਮਾਨ ਖਿਲਾਫ ਮਾਮਲਾ ਦਰਜ

ਬਠਿੰਡਾ : ਪ੍ਰਸਿੱਧ ਪੰਜਾਬੀ ਗਾਇਕ ਅੰਮ੍ਰਿਤ ਮਾਨ ਖਿਲਾਫ ਹਿੰਸਾ ਨੂੰ ਭੜਕਾਉਣ ਵਾਲੇ ਗੀਤ ਗਾਉਣ ਦੇ ਦੋਸ਼ ਹੇਠ ਬਠਿੰਡਾ ਪੁਲਿਸ ਨੇ ਕੇਸ ਦਰਜ ਕੀਤਾ ਹੈ । ਜ਼ਿਲ੍ਹੇ ਦੇ ਥਾਣਾ ਨਹੀਆਂਵਾਲਾ ਦੀ ਪੁਲੀਸ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਐੱਚ ਸੀ ਅਰੋੜਾ ਦੀ ਸ਼ਿਕਾਇਤ ਤੋਂ ਬਾਅਦ ਇਹ ਕੇਸ ਦਰਜ ਕੀਤਾ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਕਈ ਅਜਿਹੇ ਗੀਤ ਗਾਏ ਹਨ ਜਿਸ ਵਿੱਚ ਨਸ਼ਿਆਂ ਦੇ ਨਾਲ ਨਾਲ ਹਿੰਸਾ ਨੂੰ ਬੜਾਵਾ ਦਿੱਤਾ। ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਐੱਚ ਸੀ ਅਰੋੜਾ ਨੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਅੰਮ੍ਰਿਤ ਮਾਨ ਵੱਲੋਂ ਕਈ ਅਜਿਹੇ ਗੀਤ ਗਾਏ ਗਏ ਹਨ ਜਿਨ੍ਹਾਂ ਨਾਲ ਨੌਜਵਾਨ ਪੀੜ੍ਹੀ ਤੇ ਮਾੜਾ ਅਸਰ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਅੰਦਰ ਗੈਂਗਸਟਰਾਂ ਦਾ ਬੋਲਬਾਲਾ ਹੈ ਪਰ ਅੰਮ੍ਰਿਤ ਮਾਨ ਅਜਿਹੇ ਹਿੰਸਾ ਭੜਕਾਉਣ ਵਾਲੇ ਗੀਤ ਗਾ ਕੇ ਨੌਜਵਾਨ ਪੀੜ੍ਹੀ ਪੁੱਠੇ ਰਸਤੇ ਤੇ ਤੋਰ ਰਿਹਾ ਹੈ । ਆਪਣੀ ਸ਼ਿਕਾਇਤ ਵਿੱਚ ਵਕੀਲ ਐਚਸੀ ਅਰੋੜਾ ਨੇ ਅਮਿਤ ਮਾਨ ਵੱਲੋਂ ਗਾਏ ਇੱਕ ਹਿੰਸਾ ਭੜਕਾਉਣ ਵਾਲੇ ਗਾਣੇ ਦਾ ਜ਼ਿਕਰ ਵੀ ਕੀਤਾ ਹੈ। ਉਨ੍ਹਾਂ ਸ਼ਿਕਾਇਤ ਵਿੱਚ ਦੱਸਿਆ ਕਿ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਇੱਕ ਗਾਣਾ ਗਾਇਆ ਹੈ ਜਿਸ ਦੇ ਬੋਲ ਹਨ ਮੈਂ ਤੇ ਰਫ਼ਲ ਰਕਾਨੇ ਕੰਬੀਨੇਸ਼ਨ ਚੋਟੀ ਦਾ, ਨੇਚਰ ਜੱਟ ਦਾ ਵੈਰੀ ਫੜ ਕੇ ਠੋਕੀ ਦਾ ਗਾਇਆ ਹੈ ਜਿਸ ਵਿੱਚ ਲੋਕਾਂ ਨੂੰ ਮਾਰਨ ਦਾ ਜ਼ਿਕਰ ਕੀਤਾ ਗਿਆ ਹੈ। ਵਕੀਲ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਨਹੀਆਂਵਾਲਾ ਪੁਲਿਸ ਨੇ ਪੰਜਾਬੀ ਲੋਕ ਗਾਇਕ ਅੰਮ੍ਰਿਤ ਮਾਨ ਵਾਸੀ ਗੋਨਿਆਨਾ ਜ਼ਿਲ੍ਹਾ ਬਠਿੰਡਾ ਖ਼ਿਲਾਫ਼ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *