ਕੈਲੀਫੋਰਨੀਆ ਲਾਕਡਾਊਨ, ਨਿਊਯਾਰਕ ‘ਚ ਫ਼ੌਜ ਤਾਇਨਾਤੀ ਦੀ ਮੰਗ

ਲਾਸ ਏਂਜਲਸ : ਯੂਰਪ ਅਤੇ ਅਮਰੀਕਾ ਕੋਰੋਨਾ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਮਹਾਮਾਰੀ ਨਾਲ ਮੁਕਾਬਲੇ ਲਈ ਕਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੀ ਕਰੀਬ ਚਾਰ ਕਰੋੜ ਆਬਾਦੀ ਨੂੰ ਘਰਾਂ ਵਿਚ ਹੀ ਰਹਿਣ ਲਈ ਕਹਿ ਦਿੱਤਾ ਗਿਆ ਹੈ। ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਭਾਰੀ ਇਜ਼ਾਫੇ ਪਿੱਛੋਂ ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਫ਼ੌਜ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਚੀਨ ਪਿੱਛੋਂ ਵਾਇਰਸ ਦੇ ਕਹਿਰ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਟਲੀ ਨੇ ਵਿਦੇਸ਼ੀ ਕਰੂਜ਼ ਲਈ ਆਪਣੇ ਤੱਟ ਬੰਦ ਕਰ ਦਿੱਤੇ ਹਨ। ਲਾਕਡਾਊਨ ਦੀ ਮਿਆਦ ਵੀ ਅਗਲੇ ਮਹੀਨੇ ਤਕ ਵਧਾ ਦਿੱਤੀ ਗਈ ਹੈ। ਇਟਲੀ ਵਿਚ ਚੀਨ ਤੋਂ ਵੀ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਜਦਕਿ ਪੂਰੀ ਦੁਨੀਆ ਵਿਚ ਮਰਨ ਵਾਲਿਆਂ ਦਾ ਅੰਕੜਾ 10 ਹਜ਼ਾਰ ਦੇ ਪਾਰ ਪੁੱਜ ਗਿਆ ਹੈ।

ਕੈਲੀਫੋਰਨੀਆ ‘ਚ ਵੀਰਵਾਰ ਸ਼ਾਮ ਤੋਂ ਲਾਕਡਾਊਨ ਕਰ ਦਿੱਤਾ ਗਿਆ। ਨਿਊਯਾਰਕ ਦੇ ਮੇਅਰ ਬਲਾਸੀਓ ਨੇ ਕਿਹਾ ਕਿ ਪੂਰਾ ਸ਼ਹਿਰ ਮਹਾਮਾਰੀ ਨਾਲ ਜੂਝ ਰਿਹਾ ਹੈ। ਸੰਕਟ ਦਾ ਸਾਹਮਣਾ ਕਰਨ ਲਈ ਫ਼ੌਜ ਨੂੰ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ। ਇਕੱਲੇ ਨਿਊਯਾਰਕ ਵਿਚ ਹੀ 3,615 ਮਾਮਲੇ ਸਾਹਮਣੇ ਆ ਚੁੱਕੇ ਹਨ। ਗੁਆਂਢੀ ਦੇਸ਼ ਮੈਕਸੀਕੋ ਤੋਂ ਅਮਰੀਕਾ ਵਿਚ ਆਵਾਜਾਈ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਵਿਦੇਸ਼ ਦੌਰੇ ‘ਤੇ ਗਏ ਅਮਰੀਕੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਤੁਰੰਤ ਨਹੀਂ ਪਰਤੇ ਤਾਂ ਅਣਮਿੱਥੇ ਸਮੇਂ ਲਈ ਬਾਹਰ ਹੀ ਰਹਿ ਜਾਣਗੇ। ਇਧਰ ਯੂਰਪੀ ਦੇਸ਼ ਫਰਾਂਸ ‘ਚ ਵੀ ਲਾਕਡਾਊਨ ਦੀ ਮਿਆਦ ਵਧਾਉਣ ਦੀ ਤਿਆਰੀ ਚੱਲ ਰਹੀ ਹੈ। ਬਿ੍ਟੇਨ ਦੇ ਪ੍ਰਧਾਨ ਮੰਤਰੀ ਵੀ ਕਹਿ ਚੁੱਕੇ ਹਨ ਕਿ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ। ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡਿਜ਼ ਨੇ ਵੀ 31 ਮਾਰਚ ਤਕ ਲਾਕਡਾਊਨ ਦਾ ਐਲਾਨ ਕੀਤਾ ਹੈ। ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਰਾਜ ਦੇ ਸਾਰੇ ਪ੍ਰਸਿੱਧ ਸਮੁੰਦਰੀ ਤੱਟਾਂ ਦੇ ਨਾਲ ਹੀ ਰੈਸਤਰਾਂ ਅਤੇ ਬਾਰ ਵੀ 15 ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ।

ਗੁਤਰਸ ਨੇ ਕੀਤਾ ਆਗਾਹ

ਸੰਯੁਕਤ ਰਾਸ਼ਟਰ (ਯੂਐੱਨ) ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਆਗਾਹ ਕੀਤਾ ਹੈ ਕਿ ਕੋਰੋਨਾ ਵਾਇਰਸ ਦਾ ਭਿਆਨਕ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਜੰਗਲਾਂ ਵਿਚ ਲੱਗੀ ਅੱਗ ਦੀ ਤਰ੍ਹਾਂ ਇਸ ਨੂੰ ਫੈਲਣ ਦਿੱਤਾ ਤਾਂ ਲੱਖਾਂ ਲੋਕਾਂ ਦੀ ਮੌਤ ਹੋ ਜਾਵੇਗੀ।

ਸਪੇਨ ‘ਚ ਮਿ੍ਤਕਾਂ ਦੀ ਗਿਣਤੀ ਇਕ ਹਜ਼ਾਰ ਦੇ ਪਾਰ

ਸਪੇਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਮਿ੍ਤਕਾਂ ਦੀ ਗਿਣਤੀ ਵੱਧ ਕੇ 1,002 ਹੋ ਗਈ। ਪਿਛਲੇ 24 ਘੰਟਿਆਂ ਦੌਰਾਨ 235 ਲੋਕਾਂ ਨੇ ਦਮ ਤੋੜਿਆ ਜਦਕਿ 2,833 ਨਵੇਂ ਮਾਮਲਿਆਂ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 19,980 ਹੋ ਗਈ ਹੈ। ਦੇਸ਼ ਵਿਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਮੈਡਿ੍ਡ ਸ਼ਹਿਰ ਪ੍ਰਭਾਵਿਤ ਹੈ। ਇਸ ਸ਼ਹਿਰ ‘ਚ ਹੀ 7,165 ਮਾਮਲੇ ਸਾਹਮਣੇ ਆਏ ਹਨ।

ਬਿ੍ਟੇਨ ‘ਚ ਵਿਆਹ ‘ਚ ਸਿਰਫ਼ ਪੰਜ ਲੋਕਾਂ ਨੂੰ ਇਜਾਜ਼ਤ

ਚਰਚ ਆਫ ਇੰਗਲੈਂਡ ਨੇ ਕੋਰੋਨਾ ਵਾਇਰਸ ਕਾਰਨ ਵਿਆਹ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਸੀਮਤ ਕਰ ਦਿੱਤੀ ਹੈ। ਇਸ ਦੀ ਵੈੱਬਸਾਈਟ ‘ਤੇ ਕਿਹਾ ਗਿਆ ਹੈ ਕਿ ਚਰਚ ਵਿਚ ਹੋਣ ਵਾਲੇ ਵਿਆਹ ਵਿਚ ਸਿਰਫ਼ ਪੰਜ ਲੋਕਾਂ ਲਾੜਾ, ਲਾੜੀ, ਦੋ ਗਵਾਹ ਅਤੇ ਪਾਦਰੀ ਨੂੰ ਮੌਜੂਦ ਰਹਿਣ ਦੀ ਇਜਾਜ਼ਤ ਹੋਵੇਗੀ।

ਜਰਮਨੀ ‘ਚ ਕਰਫਿਊ ਲਗਾਉਣ ਦੀ ਚਿਤਾਵਨੀ

ਜਰਮਨੀ ਦੇ ਸਿਹਤ ਅਧਿਕਾਰੀਆਂ ਨੇ ਆਗਾਹ ਕੀਤਾ ਹੈ ਕਿ ਦੇਸ਼ ਵਿਚ 8.3 ਕਰੋੜ ਨਾਗਰਿਕਾਂ ਨੇ ਜੇਕਰ ਰੋਕਥਾਮ ਦੇ ਉਪਾਆਂ ਨੂੰ ਨਾ ਅਪਣਾਇਆ ਤਾਂ ਕਰਫਿਊ ਲਗਾਇਆ ਜਾ ਸਕਦਾ ਹੈ। ਜਰਮਨੀ ‘ਚ ਹੁਣ ਤਕ 13,959 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

-ਮਲੇਸ਼ੀਆ ‘ਚ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਫ਼ੌਜ ਤਾਇਨਾਤ ਕੀਤੀ ਜਾਵੇਗੀ, ਕਰੀਬ 900 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

-ਈਰਾਨ ‘ਚ ਪੀੜਤਾਂ ਦੀ ਗਿਣਤੀ 20 ਹਜ਼ਾਰ ਦੇ ਕਰੀਬ ਪੁੱਜ ਗਈ, ਬੀਤੇ 24 ਘੰਟਿਆਂ ਵਿਚ 149 ਹੋਰ ਪੀੜਤਾਂ ਨੇ ਦਮ ਤੋੜ ਦਿੱਤਾ।

-ਫਰਾਂਸ ਦੇ ਕਰੀਬ ਇਕ ਲੱਖ 30 ਹਜ਼ਾਰ ਨਾਗਰਿਕ ਵਿਦੇਸ਼ ਵਿਚ ਫਸੇ ਹਨ, ਉਨ੍ਹਾਂ ਨੂੰ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।

ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼

ਦੇਸ਼ ਮੌਤਾਂ ਪ੍ਰਭਾਵਿਤ

ਇਟਲੀ 3,405 41,035

ਚੀਨ 3,248 80,967

ਈਰਾਨ 1,433 19,840

ਸਪੇਨ 1,002 19,980

ਫਰਾਂਸ 372 10,995

ਅਮਰੀਕਾ 200 13,880

ਬਿ੍ਟੇਨ 144 3,269

ਦੱਖਣੀ 94 8,652

ਕੋਰੀਆ

ਨੀਦਰਲੈਂਡਸ 76 2,460

ਜਰਮਨੀ 44 13,959

Leave a Reply

Your email address will not be published. Required fields are marked *