ਗੁੱਜਰਪੁਰਾ ਦੇ ਕਿਸਾਨ ਨੇ ਖੁ਼ਦਕੁਸ਼ੀ ਕੀਤੀ

ਗੋਇੰਦਵਾਲ ਸਾਹਿਬ : ਕਰਜ਼ੇ ਦੀ ਵਧਦੀ ਪੰਡ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਗੁੱਜਰਪੁਰਾ ਦੇ ਕਿਸਾਨ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੀ ਪਛਾਣ ਜਰਨੈਲ ਸਿੰਘ (43) ਪੁੱਤਰ ਦਲਬੀਰ ਸਿੰਘ ਵਾਸੀ ਗੁੱਜਰਪੁਰਾ ਹਲਕਾ ਖਡੂਰ ਸਾਹਿਬ ਵਜੋਂ ਹੋਈ ਹੈ। ਜਰਨੈਲ ਸਿੰਘ ਦੀ ਪਿੰਡ ਦੇ ਮੰਡ ਖੇਤਰ ਵਿੱਚ ਇਕ ਏਕੜ ਜ਼ਮੀਨ ਹੈ ਅਤੇ ਹਰ ਸਾਲ ਬਿਆਸ ਦਰਿਆ ਵਿੱਚ ਪਾਣੀ ਆਉਣ ਕਾਰਨ ਉਸ ਦੀ ਫ਼ਸਲ ਬਰਬਾਦ ਹੋ ਜਾਂਦੀ ਸੀ। ਇਸ ਕਰਕੇ ਜਰਨੈਲ ਸਿੰਘ ਦੇ ਸਿਰ ਬੈਂਕ ਅਤੇ ਆੜ੍ਹਤੀਆਂ ਦਾ 17 ਲੱਖ ਦੇ ਕਰੀਬ ਕਰਜ਼ਾ ਚੜ੍ਹ ਗਿਆ ਸੀ। ਇਸੇ ਮਾਨਸਿਕ ਪ੍ਰੇਸ਼ਾਨੀ ਕਾਰਨ ਜਰਨੈਲ ਸਿੰਘ ਨੇ ਅੱਜ ਤੜਕਸਾਰ ਘਰ ਵਿਚ ਪਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁ਼ਦਕੁਸ਼ੀ ਕਰ ਲਈ। ਕਾਬਿਲੇਗੌਰ ਹੈ ਕਿ ਸਾਲ ਪਹਿਲਾਂ ਜਰਨੈਲ ਸਿੰਘ ਦੇ ਵੱਡੇ ਲੜਕੇ ਹਰਮਨਜੀਤ ਸਿੰਘ (24) ਨੇ ਵੀ ਪਰਿਵਾਰ ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁ਼ਦਕੁਸ਼ੀ ਕਰ ਲਈ ਸੀ। ਜਦੋਂਕਿ ਜਰਨੈਲ ਸਿੰਘ ਦੀ ਪਤਨੀ ਦੀ ਕੁਝ ਸਮੇਂ ਪਹਿਲਾਂ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ। ਜਰਨੈਲ ਸਿੰਘ ਦੇ ਦੋ ਛੋਟੇ ਬੱਚਿਆਂ ਨੂੰ ਉਸ ਦੇ ਰਿਸ਼ਤੇਦਾਰ ਪਾਲਣ ਪੋਸ਼ਣ ਲਈ ਆਪਣੇ ਨਾਲ ਲੈ ਗਏ ਸਨ।

Leave a Reply

Your email address will not be published. Required fields are marked *