ਸਾਲ ਤੋਂ ਬੰਦ ਪਈਆਂ ਦਰਜਨ ਪੈਸੰਜਰ ਰੇਲਾਂ ’ਚੋਂ ਦੋ ਬਹਾਲ

ਰਾਜਪੁਰਾ : ਇਸ ਖੇਤਰ ’ਚੋਂ ਲੰਘਦੇ ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ’ਤੇ ਚੱਲਣ ਵਾਲੀਆਂ ਦਰਜਨ ਦੇ ਕਰੀਬ ਪੈਸੰਜਰ ਰੇਲ ਗੱਡੀਆਂ ’ਚੋਂ ਦੋ ਨੂੰ ਅੰਬਾਲਾ-ਲੁਧਿਆਣਾ ਅਤੇ ਅੰਬਾਲਾ-ਨੰਗਲ ਡੈਮ ਲਈ ਸਾਲ ਮਗਰੋਂ ਬਹਾਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਇਲਾਕਾ ਵਾਸੀਆਂ ਨੇ ਬਾਕੀ ਬੰਦ ਪਈਆਂ ਰੇਲ ਗੱਡੀਆਂ ਵੀ ਬਹਾਲ ਕਰਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਸਾਲ ਮਾਰਚ ਮਹੀਨੇ ਕੋਵਿਡ-19 ਕਾਰਨ ਰੇਲਵੇ ਵਿਭਾਗ ਨੇ ਇਸ ਖੇਤਰ ’ਚੋਂ ਲੰਘਦੀਆਂ ਤਿੰਨ ਦਰਜਨ ਤੋਂ ਵਧ ਮੇਲ, ਐੱਕਸਪ੍ਰੈੱਸ ਤੇ ਪੈਸੰਜਰ ਰੇਲਾਂ ਬੰਦ ਕਰ ਦਿੱਤੀਆਂ ਸਨ। ਇਨ੍ਹਾਂ ’ਚੋਂ ਹਾਲੇ ਇੱਕ ਦਰਜਨ ਰੇਲਾਂ ਹੀ ਬਹਾਲ ਕੀਤੀਆਂ ਗਈਆਂ ਹਨ। ਰਾਜਪੁਰਾ ਦੇ ਸਟੇਸ਼ਨ ਸੁਪਰਡੈਂਟ ਭਰਤ ਲਾਲ ਮੀਨਾ ਨੇ ਦੱਸਿਆ ਕਿ ਅੱਜ ਬਹਾਲ ਹੋਈਆਂ ਦੋ ਪੈਸੰਜਰ ਰੇਲਾਂ ਨੂੰ ਐੱਕਸਪ੍ਰੈੱਸ ਬਣਾ ਦਿੱਤਾ ਗਿਆ ਹੈ, ਜਿਸ ਕਰਕੇ ਮੁਸਾਫਰਾਂ ਨੂੰ ਵੱਧ ਕਿਰਾਇਆ ਦੇਣਾ ਪਵੇਗਾ।

Leave a Reply

Your email address will not be published. Required fields are marked *