ਅਮਰੀਕੀ ਅਖ਼ਬਾਰ ‘ਚ ਨਵਾਂ ਖੁਲਾਸਾ, ਚੀਨ ਨੇ ਕੀਤਾ ਭਾਰਤ ‘ਤੇ ਸਾਈਬਰ ਅਟੈਕ

ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਪਿਛਲੇ ਸਾਲ ਸਰਹੱਦੀ ਵਿਵਾਦ ਨੂੰ ਲੈ ਕੇ ਭਾਰਤ ਤੇ ਚੀਨ ਵਿਚਾਲੇ ਬਹੁਤ ਤਣਾਅ ਹੋਇਆ ਸੀ। ਹੁਣ ਖ਼ਬਰਾਂ ਹਨ ਕਿ ਇਸ ਦੌਰਾਨ ਬੀਜਿੰਗ ਵੱਲੋਂ ਭਾਰਤ ‘ਤੇ ਸਾਈਬਰ ਅਟੈਕ ਕੀਤਾ ਗਿਆ ਸੀ। ਇਸ ਕਰਕੇ ਮੁੰਬਈ ਵਿੱਚ ਬਿਜਲੀ ਠੱਪ ਹੋਈ ਸੀ। ਦੱਸ ਦਈਏ ਕਿ ਇਸ ਦਾ ਦਾਅਵਾ ਫੇਮਸ ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ ਨੇ ਕੀਤਾ ਹੈ।

ਇਸ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਸਾਲ ਗਲਵਾਨ ਵਿੱਚ ਭਾਰਤ ਤੇ ਚੀਨ ਵਿੱਚ ਹਿੰਸਕ ਝੜਪ ਹੋਈ ਸੀ, ਜਿਸ ਦੌਰਾਨ ਇੱਕ-ਦੂਜੇ ‘ਤੇ ਹਮਲੇ ਕੀਤੇ ਗਏ ਸੀ। ਇਸ ਦੇ ਚਾਰ ਮਹੀਨਿਆਂ ਬਾਅਦ ਲਗਪਗ 1500 ਮੀਲ ਦੂਰ ਮੁੰਬਈ ਵਿੱਚ ਰੇਲ ਗੱਡੀਆਂ ਰੁਕੀਆਂ ਤੇ 2 ਕਰੋੜ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਬਿਜਲੀ ਠੱਪ ਹੋਣ ਕਾਰਨ ਸਟਾਕ ਮਾਰਕੀਟ ਬੰਦ ਹੋਈ। ਕੋਰੋਨਾਵਾਇਰਸ ਨਾਲ ਵਿਗੜਦੀ ਸਥਿਤੀ ਦੇ ਵਿਚਕਾਰ, ਮੁੰਬਈ ਦੇ ਹਸਪਤਾਲਾਂ ਨੂੰ ਵੈਂਟੀਲੇਟਰ ਚਲਾਉਣ ਲਈ ਐਮਰਜੈਂਸੀ ਸਥਿਤੀਆਂ ਵਿੱਚ ਜਰਨੇਟਰਾਂ ਦੀ ਵਰਤੋਂ ਕਰਨੀ ਪਈ।

ਨਿਊਯਾਰਕ ਟਾਈਮਜ਼ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਹੁਣ ਸਾਹਮਣੇ ਆਏ ਅਧਿਐਨ ਮੁਤਾਬਕ ਇਹ ਸਭ ਭਾਰਤ ਦੀ ਬਿਜਲੀ ਖਿਲਾਫ ਚੀਨ ਦੀ ਸਾਈਬਰ ਮੁਹਿੰਮ ਦਾ ਹਿੱਸਾ ਹੋ ਸਕਦਾ ਹੈ ਤਾਂ ਜੋ ਭਾਰਤ ਨੂੰ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਜੇ ਉਹ ਸਖ਼ਤ ਰੁਖ ਅਖਤਿਆਰ ਕਰਦਾ ਹੈ ਤਾਂ ਪੂਰੇ ਦੇਸ਼ ਵਿੱਚ ਬਿਜਲੀ ਠੱਪ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *