ਬਰਤਾਨੀਆਂ: ਦਵਾਈਆਂ ਦੀ ਕਾਲਾ ਬਜ਼ਾਰੀ ਕਰਨ ਵਾਲੇ ਭਾਰਤੀ ਨੂੰ 12 ਮਹੀਨਿਆਂ ਦੀ ਸਜ਼ਾ

ਲੰਡਨ : ਬਰਤਾਨੀਆਂ ਵਿਚ ਰਹਿਣ ਵਾਲੇ ਭਾਰਤੀ ਮੂਲ ਕੇ ਦਵਾਈ ਕਾਰੋਬਾਰੀ ਨੂੰ ਡਾਕਟਰ ਦੀ ਪਰਚੀ ਦੇ ਅਧਾਰ ’ਤੇ ਹੀ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਕਾਲਾਬਜ਼ਾਰੀ ਕਰਨ ਦੇ ਦੋਸ਼ ਵਿੱਚ 12 ਮਹੀਨਿਆਂ ਦੀ ਕੈਦ ਸੁਣਾਈ ਗਈ ਹੈ। ਬਲਕੀਤ ਵੈਸਟ ਬ੍ਰੋਮਵਿਚ ਵਿਚ ਆਪਣੀ ਮਾਂ ਦੀ ‘ਖਹਿਰਾ ਫਾਰਮੇਸੀ’ ਵਿਚ ਕੰਮ ਕਰਦਾਸੀ। ਉਸ ਨੂੰ ਮੰਗਲਵਾਰ ਨੂੰ ਬਰਮਿੰਘਮ ਕਰਾਊਨ ਕੋਰਟ ਨੇ ਸਜ਼ਾ ਸੁਣਾਈ। ਅਦਾਲਤ ਨੂੰ ਦੱਸਿਆ ਗਿਆ ਕਿ 36 ਸਾਲਾ ਦੋਸ਼ੀ ਨੇ ਸਿਰਫ ਡਾਕਟਰ ਦੀ ਪਰਖੀ ਦੇ ਅਧਾਰ ’ਤੇ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਸਾਲ 2016 ਅਤੇ 2017 ਦੌਰਾਨ ਵੇਚਿਆ ਅਤੇ ਭਾਰੀ ਮੁਨਾਫਾ ਕਮਾਇਆ। ਜਾਚ ਏਜੰਸੀ ਨੇ ਕਿਹਾ ਕਿ ਅਜਿਹੇ ਤਰੀਕੇ ਨਾਲ ਦਵਾਈ ਵੇਚਣੀ ਗੰਭੀਰ ਅਪਰਾਧ ਹੈ। ਉਸ ਨੇ ਆਪਣਾ ਅਪਰਾਧ ਕਬੂਲ ਲਿਆ ਹੈ।

Leave a Reply

Your email address will not be published. Required fields are marked *