ਸੰਗੀਤਕਾਰ ਪ੍ਰੋ. ਬੀਐੱਸ ਨਾਰੰਗ ਦਾ ਦੇਹਾਂਤ

ਜਲੰਧਰ : ਸੰਗੀਤਕਾਰ ਪ੍ਰੋ. ਬੀਐੱਸ ਨਾਰੰਗ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਅੱਜ ਉਨ੍ਹਾਂ ਦਾ ਸਸਕਾਰ ਹਰਨਾਮਦਾਸਪੁਰਾ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਪ੍ਰੋ. ਨਾਰੰਗ ਨੇ ਭਾਰਤੀ ਸ਼ਾਸਤਰੀ ਸੰਗੀਤ ਦੇ ਖੇਤਰ ’ਚ ਮੁੱਲਵਾਨ ਕੰਮ ਕੀਤਾ ਤੇ ਸਥਾਨਕ ਡੀਏਵੀ ਕਾਲਜ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਇਸ ਜਗਤ ’ਚ ਸਥਾਪਤ ਕਰਨ ਲਈ ਯੋਗਦਾਨ ਪਾਇਆ। ਸੂਫੀ ਗਾਇਕ ਹੰਸ ਰਾਜ ਹੰਸ, ਮਲਕੀਅਤ ਸਿੰਘ, ਜਸਵੀਰ ਜੱਸੀ, ਮਿਊਜ਼ਿਕ ਡਾਇਰੈਕਟਰ ਕੁਲਜੀਤ, ਤੇਜਵੰਤ ਕਿੱਟੂ, ਪ੍ਰੋਡਿਊਸਰ ਹਰਜੀਤ ਸਿੰਘ, ਦਲਵਿੰਦਰ ਦਿਆਲਪੁਰੀ, ਕਪਿਲ ਸ਼ਰਮਾ ਸ਼ੋਅ ਦੇ ਗਿਟਾਰ ਪਲੇਅਰ ਦਿਨੇਸ਼, ਚੰਦਨ ਗਰੇਵਾਲ, ਪ੍ਰੋ. ਇੰਦਰਜੀਤ ਸਿੰਘ, ਪ੍ਰਧਾਨ ਡਾ. ਗੋਪਾਲ ਸਿੰਘ ਬੁੱਟਰ, ਇੰਜ. ਸੀਤਲ ਸਿੰਘ ਸੰਘਾ, ਮਨੋਹਰ ਖਹਿਰਾ ਅਤੇ ਨਰਿੰਦਰ ਪਾਲ ਕੰਗ ਨੇ ਪ੍ਰੋ. ਨਾਰੰਗ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *