ਨਿਊਜ਼ੀਲੈਂਡ ’ਚ ਪੰਜਾਬੀ ਨੌਜਵਾਨ ਦੀ ਸੜੀ ਹੋਈ ਲਾਸ਼ ਮਿਲੀ

ਆਕਲੈਂਡ : ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਉਪਨਗਰੀ ਇਲਾਕੇ ਵਿਚ ਸਥਿਤ ਫਲੈਟ ’ਚ ਪਿਛਲੇ ਦਿਨੀਂ ਇੱਕ ਗੱਡੀ ’ਚੋਂ ਮਿਲੀ ਝੁਲਸੀ ਹੋਈ ਲਾਸ਼ ਦੀ ਸ਼ਨਾਖ਼ਤ ਪੰਜਾਬ ਦੇ ਸੰਗਰੂਰ ਨਾਲ ਸਬੰਧਤ 26 ਸਾਲਾ ਕੁਨਾਲ ਖੈੜਾ ਵਜੋਂ ਹੋਈ ਹੈ। ਉਹ ਕੁੱਝ ਸਾਲ ਪਹਿਲਾਂ ਨਿਊਜ਼ੀਲੈਂਡ ਪੜ੍ਹਾਈ ਕਰਨ ਆਇਆ ਸੀ। ਮਾਨੁਕਾਊ ਪੁਲੀਸ ਅਨੁਸਾਰ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਹੈ ਤੇ ਪਰਿਵਾਰ ਦੀ ਹਰ ਤਰ੍ਹਾਂ ਮਦਦ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਮੌਤ ਪਿਛਲੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਲਾਸ਼ ਸ਼ਨਿਚਰਵਾਰ ਸ਼ਾਮ ਸਿਲਵਰ ਮਾਜ਼ਦਾ ਗੱਡੀ ’ਚੋਂ ਚੈਪਲ ਰੋਡ ’ਤੇ ਪਾਰਕ ਵਿਚ ਮਿਲੀ ਸੀ। ਫੌਰੈਂਸਿਕ ਟੀਮ ਨੇ ਘਟਨਾ ਸਥਾਨ ਤੋਂ ਸੈਂਪਲ ਲਏ ਹਨ। ਕੁਨਾਲ ਚਾਰ-ਪੰਜ ਸਾਲ ਪਹਿਲਾਂ ਪੜ੍ਹਾਈ ਕਰਨ ਨਿਊਜ਼ੀਲੈਂਡ ਆਇਆ ਸੀ। ਉਸ ਦੇ ਪਰਿਵਾਰ ਦੀ ਸੰਗਰੂਰ ਸ਼ਹਿਰ ਵਿਚ ਮੈਡੀਕਲ ਲੈਬਾਰਟਰੀ ਹੈ। ਕਈ ਸਾਲ ਬੀਤਣ ਦੇ ਬਾਵਜੂਦ ਨਿਊਜ਼ੀਲੈਂਡ ’ਚ ਪੱਕੀ ਰਿਹਾਇਸ਼ (ਪੀਆਰ) ਨਾ ਮਿਲਣ ਕਰ ਕੇ ਹੁਣ ਉਹ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਕੁਨਾਲ ਨਾਲ ਕੰਮ ਕਰਦੇ ਰਹੇ। 26 ਸਾਲਾ ਕੰਵਰਪਾਲ ਸਿੰਘ ਨੇ ਦੱਸਿਆ ਕਿ ਉਹ ਬਹੁਤ ਖੁੱਲ੍ਹੇ ਸੁਭਾਅ ਦਾ ਨੌਜਵਾਨ ਸੀ। ਉਹ ਕ੍ਰਾਈਸਟਚਰਚ ਏਅਰਪੋਰਟ ’ਤੇ ਕੰਮ ਕਰ ਰਿਹਾ ਸੀ ਤੇ ਉਸ ਕੋਲ ਵਰਕ ਵੀਜ਼ਾ ਸੀ।

Leave a Reply

Your email address will not be published. Required fields are marked *