ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵੀ ਹੋਏ ਕੋਰੋਨਾ ਦੇ ਸ਼ਿਕਾਰ, ਰਿਪੋਰਟ ਪਾਜ਼ੀਟਿਵ

ਨਵੀਂ ਦਿੱਲੀ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਬੋਰਿਸ ਜਾਨਸਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਬੋਰਿਸ ਜਾਨਸਨ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਬ੍ਰਿਟੇਨ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 9500 ਤੋਂ ਪਾਰ ਪਹੁੰਚ ਗਈ ਹੈ। ਯੂਕੇ ਦੇ ਸਿਹਤ ਅਤੇ ਸਮਾਜਕ ਦੇਖਭਾਲ ਵਿਭਾਗ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ (24 ਮਾਰਚ) ਨੂੰ ਆਏ ਸਰਕਾਰੀ ਅੰਕੜਿਆਂ ਦੇ ਮੁਕਾਬਲੇ 1,452 ਮਾਮਲਿਆਂ ਦਾ ਵਾਧਾ ਹੋਇਆ ਹੈ।

ਸਥਾਨਕ ਮੀਡੀਆ ਅਨੁਸਾਰ ਦੇਸ਼ ਵਿਚ ਹੁਣ ਤੱਕ ਕੋਵਿਡ -19 ਨਾਲ ਸੰਕਰਮਿਤ ਕੁਲ 463 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇੰਗਲੈਂਡ ਦੇ ਚੀਫ ਮੈਡੀਕਲ ਅਫਸਰ (ਸੀ.ਐੱਮ.ਓ.) ਪ੍ਰੋਫੈਸਰ ਕ੍ਰਿਸ ਵਿੱਟੀ ਨੇ ਕਿਹਾ ਕਿ ਬ੍ਰਿਟੇਨ ਕੋਰੋਨਾ ਵਾਇਰਸ ਟੈਸਟਾਂ ਦੀ ਦਰ ਵਧਾ ਰਿਹਾ ਹੈ।

ਸਰਕਾਰ ਦੇ ਪਿਛਲੇ ਬਿਆਨ ਅਨੁਸਾਰ ਅਧਿਕਾਰੀ ਕੋਵਿਡ -19 ਸੰਕਰਮਣ ਦੇ ਟੈਸਟ ਦੀ ਗਿਣਤੀ ਵਧਾਉਣ ਲਈ ਕੰਮ ਕਰ ਰਹੇ ਹਨ। ਪਬਲਿਕ ਹੈਲਥ ਇੰਗਲੈਂਡ ਅਤੇ ਨੈਸ਼ਨਲ ਹੈਲਥ ਸਰਵਿਸ (ਐਨਐਚਐਸ) ਇਕ ਦਿਨ ਵਿਚ 25 ਹਜ਼ਾਰ ਤੱਕ ਦੇ ਟੈਸਟ ਕਰ ਸਕਦੇ ਹਨ। ਸਿਹਤ ਅਤੇ ਸਮਾਜਕ ਦੇਖਭਾਲ ਵਿਭਾਗ ਨੇ ਦੱਸਿਆ ਕਿ ਮੰਗਲਵਾਰ (24 ਮਾਰਚ) ਤੱਕ ਦੇਸ਼ ਭਰ ਦੇ ਸਥਾਨਕ ਹਸਪਤਾਲਾਂ ਵਿੱਚ 15 ਲੱਖ ਫੇਸ ਮਾਸਕ ਵੰਡੇ ਗਏ ਸਨ।

Leave a Reply

Your email address will not be published. Required fields are marked *