ਅਮਰੀਕਾ ਦੇ ਬੀਚ ’ਤੇ ਗੋਲੀਬਾਰੀ, 2 ਮੌਤਾਂ

Hundreds gather at the Colorado State Capitol for a rally against anti-Asian hate crimes and to help heal as a community in Denver Colorado, U.S. March 27, 2021. The rally was held in response to a shooting in Atlanta last week that left eight dead, which included six Asian women. REUTERS/Alyson McClaran

ਵਰਜੀਨੀਆ ਬੀਚ: ਅਟਲਾਂਟਿਕ ਮਹਾਸਾਗਰ ਦੇ ਵਰਜੀਨੀਆ ਬੀਚ ’ਤੇ ਸ਼ੁੱਕਰਵਾਰ ਰਾਤ ਹੋਈ ਗੋਲੀਬਾਰੀ ’ਚ ਦੋ ਜਣੇ ਮਾਰੇ ਗਏ ਹਨ। ਅੱਠ ਜਣੇ ਜ਼ਖ਼ਮੀ ਵੀ ਹੋਏ ਹਨ। ਪੁਲੀਸ ਨੇ 18-22 ਸਾਲ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਤ ਕਰੀਬ 11 ਵਜੇ ਬੰਦੂਕਧਾਰੀਆਂ ਨੇ ਹੋਟਲਾਂ, ਕਲੱਬਾਂ ਤੇ ਰੈਸਤਰਾਂ ਨੂੰ ਨਿਸ਼ਾਨਾ ਬਣਾਇਆ। ਇਸ ਨਾਲ ਪੂਰੇ ਇਲਾਕੇ ਵਿਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਪੁਲੀਸ ਨੂੰ ਸ਼ੱਕ ਹੈ ਕਿ ਗੋਲੀਬਾਰੀ ਦੋ ਧੜਿਆਂ ਵਿਚਾਲੇ ਝਗੜੇ ਤੋਂ ਬਾਅਦ ਹੋਈ। ਕਈ ਜਣਿਆਂ ਨੇ ਹਥਿਆਰ ਕੱਢ ਲਏ ਅਤੇ ਇਕ-ਦੂਜੇ ਉਤੇ ਫਾਇਰਿੰਗ ਕਰ ਦਿੱਤੀ। ਪੁਲੀਸ ਨੇ ਇਲਾਕੇ ਨੂੰ ਘੇਰਾ ਪਾ ਲਿਆ ਪਰ ਇਸ ਦੇ ਬਾਵਜੂਦ ਗੋਲੀਬਾਰੀ ਜਾਰੀ ਰਹੀ।

Leave a Reply

Your email address will not be published. Required fields are marked *