ਇਟਲੀ ਦੇ ਸਿਹਤ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ

ਰੋਮ: ਤਾਲਾਬੰਦੀ ਲਾਏ ਜਾਣ ਕਾਰਨ ਇਟਲੀ ਦੇ ਸਿਹਤ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਚਾਰ ਵਿਅਕਤੀਆਂ ਵੱਲੋਂ ਈ-ਮੇਲ ’ਤੇ ਧਮਕੀਆਂ ਭੇਜੇ ਜਾਣ ਸਬੰਧੀ ਪੁਲੀਸ ਨੇ ਕੁਝ ਕੰਪਿਊਟਰ ਤੇ ਯੰਤਰ ਬਰਾਮਦ ਕੀਤੇ ਹਨ ਜਿਨ੍ਹਾਂ ਰਾਹੀਂ ਇਹ ਈ-ਮੇਲਾਂ ਭੇਜੀਆਂ ਗਈਆਂ ਸਨ। ਪੁਲੀਸ ਨੇ ਦੱਸਿਆ ਕਿ ਈ-ਮੇਲ ਵਿੱਚ ਸਿਹਤ ਮੰਤਰੀ ਰੌਬਰਟੋ ਸਪਰਨਜ਼ਾ ਤੇ ਉਸ ਦੇ ਪਰਿਵਾਰ ਕੋਲੋਂ ਬਦਲਾ ਲੈਣ ਦੀ ਧਮਕੀ ਭੇਜੀ ਗਈ ਹੈ। ਪੁਲੀਸ ਨੇ ਦੱਸਿਆ ਕਿ ਈ-ਮੇਲ ਵਿਦੇਸ਼ੀ ਸਰਵਰ ਰਾਹੀਂ ਅਕਤੂਬਰ ਤੇ ਜਨਵਰੀ ਮਹੀਨੇ ਵਿੱਚ ਭੇਜੀਆਂ ਗਈਆਂ ਸਨ ਅਤੇ ਇਹ ਚਾਰੋਂ ਵਿਅਕਤੀ ਇਟਲੀ ਦੇ ਵੱਖ-ਵੱਖ ਸ਼ਹਿਰਾਂ ਦੇ ਵਸਨੀਕ ਹਨ।

Leave a Reply

Your email address will not be published. Required fields are marked *